ਸਮਰਾਲਾ ਨੇੜੇ ਅਣਪਛਾਤਿਆਂ ਵੱਲੋਂ ਪਰਵਾਸੀ ਮਜਦੂਰਾਂ ਤੇ ਗੋਲੀ ਚਲਾਉਣ ਦੀ ਖਬਰ ਸਾਹਮਣੇ ਆਈ ਐ। ਘਟਨਾ ਸਮਰਾਲਾ ਨੇੜਲੇ ਪਿੰਡ ਦਿਆਲਪੁਰਾ ਲਾਗੇ ਦੀ ਦੱਸੀ ਜਾ ਰਹੀ ਐ। ਇੱਥੇ ਇਕ ਮੋਟਰ ਸਾਈਕਲ ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਮੋਟਰ ਸਾਈਕਲ ਤੇ ਜਾਂਦੇ ਪਰਵਾਸੀ ਮਜਦੂਰਾਂ ਨੂੰ ਪਹਿਲਾਂ ਰੁਕਣ ਦਾ ਇਸ਼ਾਰਾ ਕੀਤਾ ਅਤੇ ਜਦੋਂ ਮਜਦੂਰਾਂ ਨੇ ਮੋਟਰ ਸਾਈਕਲ ਨਹੀਂ ਰੋਕਿਆਂ ਤਾਂ ਗੋਲੀ ਚਲਾ ਦਿੱਤੀ, ਜਿਸ ਕਾਰਨ ਇਕ ਮਜਦੂਰ ਜਖਮੀ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਮਜਦੂਰਾਂ ਦਾ ਮੋਟਰ ਸਾਇਕਲ ਲੈ ਕੇ ਫਰਾਰ ਹੋ ਗਏ। ਪਰਵਾਸੀ ਮਜਦੂਰ ਦੇ ਦੱਸਣ ਮੁਤਾਬਕ ਦੋਵਾਂ ਨੌਜਵਾਨਾਂ ਨੇ ਪੈਟ-ਕਮੀਜ਼ਾਂ ਪਾਈਆਂ ਹੋਈਆਂ ਸਨ ਅਤੇ ਉਨ੍ਹਾਂ ਦੇ ਮੂੰਹ ਬੰਨੇ ਹੋਏ ਸਨ। ਉਨ੍ਹਾਂ ਨੇ ਦੋ ਗੋਲੀਆਂ ਚਲਾਈਆਂ, ਜਿਸ ਕਾਰਨ ਉਹ ਸੜਕ ਤੇ ਡਿੱਗ ਪਏ, ਜਿਸ ਤੋਂ ਬਾਅਦ ਉਹ ਉਨ੍ਹਾਂ ਦਾ ਮੋਟਰ ਸਾਈਕਲ ਲੈ ਕੇ ਫਰਾਰ ਹੋ ਗਏ। ਪ੍ਰਤੱਖਦਰਸ਼ੀਆਂ ਮੁਤਾਬਕ ਮੁਲਜਮ ਨਿਹੰਗ ਬਾਣੇ ਵਿਚ ਸਨ ਅਤੇ ਘਟਨਾ ਤੋਂ ਬਾਅਦ ਉਹ ਸਮਰਾਲਾ ਤੋਂ ਲੁਧਿਆਣਾ ਵੱਲ ਨੂੰ ਗਏ ਹਨ। ਉਧਰ ਘਟਨਾ ਦੀ ਜਾਣਕਾਰੀ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀ ਨੂੰ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮੁਢਲੀ ਸਹਾਇਤਾ ਤੋਂ ਬਾਅਦ ਚੰਡੀਗੜ੍ਹ ਰੈਫਰ ਕਰ ਦਿੱਤਾ ਐ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ।