ਤਰਨ ਤਾਰਨ ਦੇ ਪਿੰਡ ਕੰਗ ’ਚ ਵਾਪਰੀ ਦਿਲ-ਦਹਿਲਾਉਂਦੀ ਵਾਰਦਾਤ/ ਪਾਠ ਕਰ ਰਹੀ ਅੰਮ੍ਰਿਤਧਾਰੀ ਔਰਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ/ ਘਰ ਅੰਦਰ ਦਾਖਲ ਹੋ ਕੇ ਕੀਤਾ ਹਮਲਾ, ਪੁਲਿਸ ਕਰ ਰਹੀ ਜਾਂਚ

0
9

ਤਰਨ ਤਾਰਨ ਅਧੀਨ ਆਉਂਦੇ ਪਿੰਡ ਕੰਗ ਤੋਂ ਇਕ ਦਿਲ-ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਐ। ਇੱਥੇ ਘਰ ਦੇ ਅੰਦਰ ਪਾਠ ਕਰ ਰਹੀ ਮਹਿਲਾ ਦਾ ਅਣਪਛਾਤੇ ਕਤਲ ਕਰ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਐ। ਉਧਰ ਘਟਨਾ ਦੀ ਜਾਣਕਾਰੀ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।  ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ ਪਤਨੀ ਗੁਰਦਿਆਲ ਸਿੰਘ ਵਜੋਂ ਹੋਈ ਹੈ। ਘਟਨਾ ਮੁਤਾਬਕ ਘਟਨਾ ਸਮੇਂ ਉਹ ਆਪਣੇ ਅੰਦਰ ਪਾਠ ਕਰ ਰਹੀ ਸੀ ਕਿ ਇਸੇ ਦੌਰਾਨ ਘਰ ਅੰਦਰ ਦਾਖਲ ਹੋਏ ਅਣਪਛਾਤਿਆਂ ਨੇ ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਖਬਰਾਂ ਮੁਤਾਬਕ ਘਟਨਾ ਸਮੇਂ ਇਸ ਦੀ ਇਕ ਸਾਲਾ ਧੀ ਵੀ ਘਰ ਅੰਦਰ ਹੀ ਮੌਜੂਦ ਸੀ। ਉਧਰ ਘਟਨਾ ਦੀ ਜਾਣਕਾਰੀ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਖੰਗਾਲੀ ਜਾ ਰਹੀ ਐ। ਪੁਲਿਸ ਵੱਲੋਂ ਘਟਨਾ ਦੀ ਵੱਖ ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ  ਰਹੀ ਐ।

LEAVE A REPLY

Please enter your comment!
Please enter your name here