ਗੁਰਦਾਸਪੁਰ ਦੇ ਮਕੌੜਾ ਪੱਤਣ ’ਤੇ ਵਾਪਰਿਆ ਵੱਡਾ ਹਾਦਸਾ/ ਪਲਟੂਨ ਪੁਲ ਤੋਂ ਦਰਿਆ ’ਚ ਡਿੱਗੇ ਗੰਨੇ ਨਾਲ ਭਰੇ ਟਰੈਕਟਰ-ਟਰਾਲੀ/ ਚਾਲਕ ਦਾ ਹੋਇਆ ਵਾਲ ਵਾਲ ਬਚਾਅ, ਰਾਹਗੀਰਾਂ ਨੂੰ ਸਹਿਣੀ ਪਈ ਪ੍ਰੇਸ਼ਾਨੀ

0
7

ਗੁਰਦਾਸਪੁਰ ਦੇ ਮਕੌੜਾ ਪੱਤਣ ਤੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਸਥਿਤ ਪਲਟੂਨ ਪੁਲ ਤੋਂ ਲੰਘ ਰਹੇ ਟਰੈਕਟਰ-ਟਰਾਲੀ ਸੰਤੁਲਨ ਵਿਗੜਣ ਕਾਰਨ ਦਰਿਆ ਵਿਚ ਡਿੱਗ ਗਏ। ਹਾਦਸੇ ਵਿਚ ਟਰੈਕਟਰ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ ਜਦਕਿ ਟਰੈਕਟਰ ਟਰਾਲੀ ਨੂੰ ਕਾਫੀ ਨੁਕਸਾਨ ਪਹੁੰਚਿਆ ਐ। ਜਾਣਕਾਰੀ ਅਨੁਸਾਰ ਰਾਵੀ ਦਰਿਆ ਤੋਂ ਪਾਰਲੇ ਪਾਸੇ ਦੇ ਕਿਸਾਨਾਂ ਵੱਲੋਂ ਆਪਣੀਆਂ ਫਸਲਾਂ ਨੂੰ ਮੰਡੀਆਂ ਤਕ ਪਹੁੰਚਾਉਣ ਲਈ ਪਲਟੂਨ ਪੁਲ ਦਾ ਇਸਤੇਮਾਲ ਕੀਤਾ ਜਾਂਦਾ ਐ। ਇਸੇ ਤਹਿਤ ਪਾਰਲੀ ਪਿੰਡ ਝੂਮਰ ਦਾ ਇਕ ਕਿਸਾਨ ਟਰੈਕਟਰ ਟਰਾਲੀ ਵਿਚ ਗੰਨਾ ਲੱਦ ਕੇ ਦਰਿਆ ਦੇ ਦੂਜੇ ਪਾਸੇ ਸਥਿਤ ਪਨਿਆੜ ਮਿੱਲ ਵਿਖੇ ਜਾ ਰਿਹਾ ਸੀ ਕਿ ਪਲਟੂਨ ਪੁਲ ਤੇ ਆ ਕੇ ਟਰੈਕਟਰ ਟਰਾਲੀ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਬੇਕਾਬੂ ਹੋ ਕੇ ਟਰਾਲਾ ਦਰਿਆ ਵਿਚ ਡਿੱਗ ਗਈ ਜਦਕਿ ਟਰੈਕਟਰ ਪੁਲ ਦੇ ਉਪਰ ਲਈ ਅਟਕ ਗਿਆ। ਇਸ ਹਾਦਸੇ ਵਿਚ ਡਰਾਈਵਰ ਦਾ ਵਾਲ ਵਾਲ ਬਚਾਅ ਹੋ ਗਿਆ ਜਦਕਿ ਟਰਾਲੀ ਦੇ ਪਾਣੀ ਵਿਚ ਡਿੱਗਣ ਕਾਰਨ ਗੰਨਿਆਂ ਦਾ ਕਾਫੀ ਨੁਕਸਾਨ ਹੋਇਆ ਐ। ਇਸੇ ਦੌਰਾਨ ਪੁਲ ਤੋਂ ਆਵਾਜਾਈ ਰੁਕਣ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪਈ। ਜ਼ਿਕਰਯੋਗ ਐ ਕਿ ਸਥਾਨਕ ਵਾਸੀਆਂ ਵੱਲੋਂ ਕਾਫੀ ਸਮੇਂ ਤੋਂ ਇੱਥੇ ਪੱਕਾ ਪੁਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਐ ਪਰ ਸਿਆਸੀ ਆਗੂਆਂ ਵੱਲੋਂ ਲਾਰੇ ਲਾਉਣ ਤੋਂ ਸਿਵਾ ਕੁੱਝ ਨਹੀਂ ਕੀਤਾ ਗਿਆ। ਸਥਾਨਕ ਵਾਸੀਆਂ ਨੇ ਸਰਕਾਰ ਤੋਂ ਇਸ ਥਾਂ ਤੇ ਪੱਕਾ ਪੁੱਲ ਬਣਾਉਣ ਦੀ ਮੰਗ ਕੀਤੀ ਐ ਤਾਂ ਜੋ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਪੱਕਾ ਹੱਲ ਹੋ ਸਕੇ।

LEAVE A REPLY

Please enter your comment!
Please enter your name here