ਗੁਰਦਾਸਪੁਰ ਦੇ ਫਤਹਿਗੜ੍ਹ ਚੂੜੀਆਂ ’ਚ ਪੁਲਿਸ ਛਾਪੇ ਦੌਰਾਨ ਹੰਗਾਮਾ/ ਨੌਜਵਾਨ ਨੂੰ ਫੜਣ ਗਈ ਪੁਲਿਸ ਦਾ ਪਰਿਵਾਰ ਨੇ ਕੀਤਾ ਵਿਰੋਧ/ ਪਰਿਵਾਰ ਨੇ ਝੂਠੇ ਪਰਚੇ ਦੇ ਇਲਜ਼ਾਮ ਲਾਉਂਦਿਆਂ ਮੰਗਿਆ ਇਨਸਾਫ਼

0
8

ਗੁਰਦਾਸਪੁਰ ਅਧੀਨ ਆਉਂਦੇ ਥਾਣਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਬੱਦੋਵਾਲ ਖੁਰਦ ਵਿਖੇ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਛਾਪਾ ਮਾਰਨ ਆਈ ਪੁਲਿਸ ਨੇ ਇਕ ਨੌਜਵਾਨ ਨੂੰ ਹਿਰਾਸਤ ਵਿਚ ਲੈਣ ਦੀ ਕੋਸ਼ਿਸ਼ ਕੀਤੀ। ਸਾਦੀ ਵਰਦੀ ਵਿਚ ਆਈ ਪੁਲਿਸ ਪਾਰਟੀ ਦਾ ਨੌਜਵਾਨ ਦੇ ਪਰਿਵਾਰ ਨੇ ਵਿਰੋਧ ਕੀਤਾ। ਪਰਿਵਾਰ ਨੇ ਪੁਲਿਸ ਮੁਲਾਜਮਾਂ ਦੀ ਵੀਡੀਓ ਬਣਾਉਂਦਿਆਂ ਨਾਜਾਇਜ਼ ਤੰਗ ਪ੍ਰੇਸ਼ਾਨ ਕਰਨ ਦੇ ਇਸਲਾਮ ਲਾਏ। ਪਰਿਵਾਰ ਦਾ ਕਹਿਣਾ ਐ ਕਿ ਉਨ੍ਹਾਂ ਦਾ ਪਿੰਡ ਦੇ ਹੀ ਕੁੱਝ ਲੋਕਾਂ ਨਾਲ ਝਗੜਾ ਹੋਇਆ ਸੀ ਪਰ ਪੁਲਿਸ ਉਨ੍ਹਾਂ ਦੇ ਲੜਕੇ ਤੇ ਝੂਠਾ  ਪਰਚਾ ਦਰਜ ਕਰ ਕੇ ਧੱਕੇ ਨਾਲ ਗ੍ਰਿਫਤਾਰ ਕਰਨਾ ਚਾਹੁੰਦੀ ਐ। ਉਨ੍ਹਾਂ ਕਿਹਾ ਕਿ ਦੂਜੀ ਧਿਰ ਦੇ ਲੋਕਾਂ ਉਨ੍ਹਾਂ ਦੇ ਘਰ ਆ ਕੇ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਪਰ ਪੁਲਿਸ ਪੱਖਪਾਤੀ ਕਾਰਵਾਈ ਕਰਦਿਆਂ ਉਨ੍ਹਾਂ ਦੇ ਲੜਕੇ ਨਾਲ ਬੂਰੀ ਤਰ੍ਹਾਂ ਕੁੱਟਮਾਰ ਕੀਤੀ ਐ। ਪੀੜਤ ਪਰਿਵਾਰ ਨੇ ਉਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ ਐ। ਉਧਰ ਸਥਾਨਕ ਪੁਲਿਸ ਨੇ ਦੋਸ਼ ਨਕਾਰਦਿਆਂ ਕਿਹਾ ਕਿ ਲੜਾਈ-ਝਗੜੇ ਦੀਆਂ ਧਰਾਵਾਂ ਤਹਿਤ ਦਰਜ ਮਾਮਲੇ ਵਿਚ ਲੋੜੀਂਦੇ ਮੁਲਜਮ ਨੂੰ ਗ੍ਰਿਫਤਾਰ ਕੀਤਾ ਗਿਆ ਐ। ਪੁਲਿਸ ਨੇ ਕੁੱਟਮਾਰ ਦੇ ਇਲਜਾਮ ਨਕਾਰਦਿਆਂ ਕਿਹਾ ਕਿ ਕਿਸੇ ਨਾਲ ਵੀ ਕੁੱਟਮਾਰ ਨਹੀਂ ਕੀਤੀ ਗਈ ਅਤੇ ਸਾਰੀ ਕਾਰਵਾਈ ਕਾਨੂੰਨ ਮੁਤਾਬਕ ਹੀ ਕੀਤੀ ਗਈ ਐ।

LEAVE A REPLY

Please enter your comment!
Please enter your name here