ਮੋਹਾਲੀ ਐਂਟੀ ਨਾਰਕੋਟੈਕਿਸ ਟਾਸਕ ਫੋਰਸ ਨੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥਾਂ ਤੇ ਡਰੱਗ ਮਨੀ ਸਮੇਤ ਇਕ ਮੁਲਜਮ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਐ। ਪੁਲਿਸ ਨੇ ਮੁਲਜਮ ਤੋਂ 35 ਕਿੱਲੋ ਭੁੱਕੀ, 77 ਕਿੱਲੋ ਗਾਂਜਾ, 240 ਗਰਾਮ ਅਫੀਮ ਅਤੇ 50 ਦੇ ਕਰੀਬ ਡੋਡਿਆਂ ਦੇ ਪੌਦੇ ਬਰਾਮਦ ਕੀਤੇ ਨੇ। ਫੜੇ ਗਏ ਮੁਲਜਮ ਦੀ ਪਛਾਣ ਧਰਮਿੰਦਰ ਸਿੰਘ ਵਾਸੀ ਪਿੰਡ ਰਾਏਪੁਰ ਮੰਡਲਾਂ ਵਜੋਂ ਹੋਈ ਐ। ਪੁਲਿਸ ਨੇ ਮੁਲਜਮ ਦੀ ਨਿਸ਼ਾਨਦੇਹੀ ਤੇ ਉਸ ਦੇ ਇਕ ਹੋਰ ਸਾਥੀ ਤੇਜਿੰਦਰ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਐ। ਪੁਲਿਸ ਟੀਮ ਨੇ ਇਨ੍ਹਾਂ ਦੇ ਕਬਜੇ ਵਿਚੋਂ 13 ਲੱਖ ਡਰੱਗ ਮਨੀ ਵੀ ਬਰਾਮਦ ਕੀਤੀ ਐ। ਮੁਲਜਮ ਤੋਂ ਚਾਰ ਲਗਜਰੀ ਗੱਡੀਆਂ ਵੀ ਬਰਾਮਦ ਕੀਤੀਆਂ ਨੇ ਜਿਨ੍ਹਾਂ ਵਿਚ ਫਾਰਚੂਨਰ, ਇਨੋਵਾ, ਕਿਰਸਟਾ, ਕਰੂਜ ਅਤੇ ਐਟੀਓਸ ਵਰਗੀਆਂ ਗੱਡੀਆਂ ਸ਼ਾਮਲ ਨੇ। ਜਾਣਕਾਰੀ ਅਨੁਸਾਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਮੁਲਜਮ ਮੋਹਾਲੀ ਵਿਖੇ ਭੁੱਕੀ ਦੀ ਸਪਲਾਈ ਕਰਨ ਆਇਆ ਹੋਇਆ ਐ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜਮ ਨੂੰ ਛਾਪੇਮਾਰੀ ਕਰ ਕੇ ਕਾਬੂ ਕਰ ਲਿਆ। ਮੁਲਜਮ ਨੂੰ ਮੋਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਐ। ਮੁਢਲੀ ਪੁਛਗਿੱਛ ਮੁਤਾਬਕ ਮੁਲਜਮ ਯੂਪੀ ਅਤੇ ਬਿਹਾਰ ਤੋਂ ਨਸ਼ਿਆਂ ਦੀ ਸਪਲਾਈ ਲੈ ਕੇ ਆਉਂਦਾ ਸੀ ਜਦਕਿ ਭੁੱਕੀ ਤੇ ਡੋਡਿਆਂ ਦੀ ਖੇਪ ਰਾਜਸਥਾਨ ਤੇ ਝਾਰਖੰਡ ਤੋਂ ਲਿਆ ਕੇ ਪੰਜਾਬ ਅੰਦਰ ਸਪਲਾਈ ਕੀਤੀ ਜਾਂਦੀ ਸੀ। ਪੁਲਿਸ ਨੂੰ ਮੁਲਜਮ ਦੀ ਅਗਲੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਐ।