ਫਿਰੋਜਪੁਰ ’ਚ ਅਫੀਮ ਖੇਤੀ ਕਰਨ ਵਾਲਾ ਸਖਸ਼ ਗ੍ਰਿਫ਼ਤਾਰ/ ਕਣਕ ਦੇ ਖੇਤਾਂ ’ਚ ਛੁਪਾ ਕੇ ਉਗਾਏ ਗਏ ਸੀ ਅਫੀਮ ਦੇ ਪੌਦੇ/ ਬੀਐਸਐਫ ਦੀ ਇਤਲਾਹ ’ਤੇ ਪੁਲਿਸ ਨੇ ਕੀਤੀ ਕਾਰਵਾਈ

0
8

ਸਰਹੱਦੀ ਜ਼ਿਲ੍ਹਾ ਫਿਰੋਜਪੁਰ ਦੀ ਪੁਲਿਸ ਨੇ ਬੀਐਸਐਫ ਦੀ ਮਦਦ ਨਾਲ ਇਕ ਅਜਿਹੇ ਸਖਸ਼ ਨੂੰ ਗ੍ਰਿਫਤਾਰ ਕੀਤਾ ਐ ਜੋ ਕਣਕ ਦੀ ਫਸਲ ਦੀ ਆੜ ਹੇਠ ਅਫੀਮ ਦੀ ਖੇਤੀ ਕਰ ਰਿਹਾ ਸੀ। ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜੇ ਵਿਚ ਉਗਾਏ ਗਏ ਅਫੀਮ ਦੇ ਪੌਦੇ ਬਰਾਮਦ ਕੀਤੇ ਨੇ। ਘਟਨਾ ਫਿਰੋਜਪੁਰ ਜਿਲ੍ਹੇ ਅਧੀਨ ਆਉਂਦੇ ਪਿੰਡ ਰਾਣਾ ਪੰਜ ਗਰੇਨ ਦੀ ਐ। ਇੱਥੇ ਇਕ ਵਿਅਕਤੀ ਵੱਲੋਂ ਕਣਕ ਦੇ ਖੇਤਾਂ ਅੰਦਰ ਧਨੀਏ ਦੀ ਖੇਤੀ ਦੀ ਆੜ ਹੇਠ ਅਫੀਮ ਦੇ ਪੌਦੇ ਉਗਾਏ ਹੋਏ ਸੀ। ਪੁਲਿਸ ਨੇ ਸਖਸ਼ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਖੇਤ ਅੰਦਰ ਲਗਾਏ ਗਏ ਪੌਦਿਆਂ ਨੂੰ ਪੁੱਟ ਕੇ ਕਬਜ਼ੇ ਵਿਚ ਲੈ ਲਿਆ ਐ। ਬਰਾਮਦ ਕੀਤੇ ਅਫੀਮ ਦੇ ਬੂਟਿਆਂ ਦੀ ਵਜਨ 4 ਕਿੱਲੋ 800 ਗਰਾਮ ਦੱਸਿਆ ਜਾ ਰਿਹਾ ਐ। ਪੁਲਿਸ ਨੇ ਇਹ ਕਾਰਵਾਈ ਬੀਐਸਐਫ ਜਵਾਨਾਂ ਦੀ ਸੂਹ ਤੇ ਕੀਤੀ ਐ। ਪੁਲਿਸ ਨੇ ਸਖਸ਼ ਨੂੰ ਗ੍ਰਿਫਤਾਰ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here