ਬਰਨਾਲਾ ਪੁਲਿਸ ਹੱਥ ਲੱਗੀ ਨਸ਼ਿਆਂ ਨੂੰ ਲੈ ਕੇ ਵੱਡੀ ਸਫਲਤਾ/ 15 ਕੁਇੰਟਲ ਭੁੱਕੀ ਸਮੇਤ ਚਾਰ ਜਣਿਆਂ ਨੂੰ ਕੀਤਾ ਗ੍ਰਿਫਤਾਰ/ ਟਰਾਲੇ ’ਚ ਲੱਦੀ ਫਿਰਦੇ ਸੀ 15 ਕੁਇੰਟਲ ਭੁੱਕੀ ਦੇ ਖੇਪ

0
7

ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁਧ ਕਾਰਵਾਈ ਕਰਦਿਆਂ ਬਰਨਾਲਾ ਪੁਲਿਸ ਨੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਨੇ। ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ 15 ਕੁਇੰਟਲ ਭੁੱਕੀ ਬਰਾਮਦ ਕੀਤੀ ਐ।  ਫੜੇ ਗਏ ਮੁਲਜਮਾਂ ਦੀ ਪਛਾਣ ਨਿਰਮਲ ਸਿੰਘ ਉਰਫ ਨਿਮਾ, ਬੇਅੰਤ ਸਿੰਘ ਉਰਫ ਬੰਟੀ, ਜਗਸੀਰ ਸਿੰਘ ਉਰਫ ਸੀਰਾ, ਇੰਦਰਜੀਤ ਸਿੰਘ ਅਤੇ ਹਰਜਿੰਦਰ ਸਿੰਘ ਉਰਫ ਕਰਮਾ ਵਜੋਂ ਹੋਈ ਐ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ ਇਕ ਛੋਟਾ ਹਾਥੀ ਤੇ ਬਰੀਜਾ ਕਾਰ ਵੀ ਬਰਾਮਦ ਕੀਤੀ ਐ, ਜਿਨ੍ਹਾਂ ਦੀ ਵਰਤੋਂ ਨਸ਼ੇ ਦੀ ਸਪਲਾਈ ਲਈ ਕੀਤੇ ਜਾਣ ਦਾ ਸ਼ੱਕ ਐ। ਪੁਲਿਸ ਦਾ ਦੱਸਣ ਮੁਤਾਬਕ ਮੁਲਜਮਾਂ ਨੇ ਇਹ ਭੁੱਕੀ ਇਕ ਘੋੜਾ ਟਰਾਲੇ ਵਿਚ ਲੱਦੀ ਹੋਈ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਮੁਲਜਮਾਂ ਨਾਲ ਫੜੇ ਗਏ ਨਿਰਮਲ ਸਿੰਘ ਉਰਫ ਨਿਮਾ ਖਿਲਾਫ ਪਹਿਲੇ ਵੀ ਨਸ਼ੇ ਦੇ ਦੋ ਕੇਸ ਦਰਜ ਹਨ ਜਦੋਂ ਕਿ ਬੇਅੰਤ ਸਿੰਘ ਉਰਫ ਬੰਟੀ ਖਿਲਾਫ ਅੱਠ ਕੇਸ ਵੱਖ-ਵੱਖ ਥਾਣਿਆਂ ਵਿੱਚ ਦਰਜ ਨੇ।  ਪੁਲਿਸ ਵੱਲੋਂ ਮੁਲਜਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਫੜੇ ਗਏ ਨਸ਼ੇ ਦੀ ਸਪਲਾਈ ਲਾਈਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲਿਸ ਨੂੰ ਮੁਲਜਮਾਂ ਦੀ ਪੁਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਐ।

LEAVE A REPLY

Please enter your comment!
Please enter your name here