ਅੰਮ੍ਰਿਤਸਰ ’ਚ ਪਟਰੌਲ ਪੰਪ ਦੇ ਕਰਿੰਦਿਆਂ ਨਾਲ ਕੀਤੀ ਕੁੱਟਮਾਰ/ ਮਾਮੂਲੀ ਤਕਰਾਰ ਤੋਂ ਬਾਅਦ ਸਾਥੀਆਂ ਸਮੇਤ ਕੀਤਾ ਹਮਲਾ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

0
7

ਅੰਮ੍ਰਿਤਸਰ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਪਟਰੌਲ ਪੰਪ ਦੇ ਕਾਰਿੰਦਿਆਂ ਨਾਲ ਕੁੱਟਮਾਰ ਦੀ ਖਬਰ ਸਾਹਮਣੇ ਆਈ ਐ। ਘਟਨਾ ਸ਼ਹਿਰ ਦੇ ਕ੍ਰਿਸਟਲ ਚੌਂਕ ਨੇੜੇ ਸਥਿਤ ਹਰਸ਼ਾ ਪੈਟਰੋਲ ਪੰਪ ਦੀ ਐ, ਜਿੱਥੇ ਬੀਤੀ ਰਾਤ ਪੰਪ ਦੇ ਕਰਿੰਦਿਆਂ ਨੇ ਇਕ ਸਖਸ ਨੂੰ ਪਟਰੌਲ ਪੰਪ ਦੀ ਹਦੂਦ ਅੰਦਰ ਪਿਸ਼ਾਬ ਕਰਨ ਤੋਂ ਟੋਕਿਆ ਸੀ, ਜਿਸ ਦੀ ਰੰਜ਼ਿਸ਼ ਤਹਿਤ ਉਕਤ ਸਖਸ ਨੇ ਬਾਅਦ ਵਿਚ ਆਪਣੇ ਸਾਥੀਆਂ ਨਾਲ ਮਿਲ ਕੇ ਪੰਪ ਦੇ ਕਰਿੰਦਿਆਂ ਤੇ ਹਮਲੇ ਕਰ ਦਿੱਤਾ। ਇਸ ਹਮਲੇ ਵਿਚ ਤਿੰਨ ਜਣਿਆਂ ਦੇ ਸੱਟਾਂ ਲੱਗੀਆਂ ਨੇ, ਜਿਨ੍ਹਾਂ ਵਿਚੋਂ ਇਕ ਜਣੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ। ਉਧਰ ਪੰਪ ਮਾਲਕ ਨੇ ਹਮਲਾਵਰਾਂ ਤੇ 30 ਹਜ਼ਾਰ ਰੁਪਏ ਕੈਸ਼ ਅਤੇ 2 ਮੋਬਾਈਲ ਫੋਨ ਖੋਹ ਕੇ ਲੈ ਜਾਣ ਦੇ ਇਲਜ਼ਾਮ ਵੀ ਲਾਏ ਨੇ। ਹਮਲੇ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਸਾਹਮਣੇ ਆਈਆਂ ਸੀਸੀਟੀਵੀ ਤਸਵੀਰਾਂ ਵਿਚ ਹਮਲਾਵਰ ਕੈਸ਼ ਗਿਣਦੇ ਕਰਿੰਦਿਆਂ ਤੇ ਹਮਲਾ ਕਰਦੇ ਦਿਖਾਈ ਦੇ ਰਹੇ ਨੇ। ਪੰਪ ਮਾਲਕਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਉਧਰ ਸਥਾਨਕ ਪੁਲਿਸ ਨੇ ਪੰਪ ਮਾਲਕਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਕੇ ਮੁਲਜਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here