ਅਬੋਹਰ ਦੇ ਬੱਸ ਅੱਡੇ ’ਤੇ ਆਪਸ ’ਚ ਭਿੱੜੇ ਕਿਨਰਾਂ ਦੇ ਦੋ ਧੜੇ/ ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਘਸੁੰਨ-ਮੁੱਕਿਆਂ ਨਾਲ ਕੀਤਾ ਹਮਲਾ/ ਹੰਗਾਮੇ ਦੀ ਵੀਡੀਓ ਵਾਇਰਲ, ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ

0
9

ਅਬੋਹਰ ਸ਼ਹਿਰ ਦੇ ਬੱਸ ਅੱਡੇ ਤੇ ਬੀਤੇ ਦਿਨ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਕਿਨਰਾਂ ਦੇ ਦੋ ਧੜਿਆਂ ਵਿਚਾਲੇ ਟਕਰਾਅ ਹੋ ਗਿਆ। ਇਸ ਦੌਰਾਨ ਦੋਵੇਂ ਧਿਰਾਂ ਨੇ ਇਕ ਦੂਜੇ ਖਿਲਾਫ ਘਸੁੰਨ-ਮੁੱਕਿਆਂ ਦੀ ਖੁੱਲ੍ਹ ਕੇ ਵਰਤੋਂ ਕੀਤੀ, ਜਿਸ ਦੀ ਮੌਕੇ ਤੇ ਮੌਜੂਦ ਕਿਸੇ ਸਖਸ਼ ਨੇ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਅਪਲੋਡ ਕਰ ਦਿੱਤੀ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਐ। ਦੋਵਾਂ ਧਿਰਾਂ ਵਿਚਾਲੇ ਝਗੜੇ ਦੀ ਵਜ੍ਹਾ ਬੱਸ ਸਟੈਂਡ ਇਲਾਕੇ ਵਿਚ ਲੋਕਾਂ ਤੋਂ ਪੈਸੇ ਮੰਗਣਾ ਦੱਸਿਆ ਜਾ ਰਿਹਾ ਐ। ਖਬਰਾਂ ਮੁਤਾਬਕ ਦੋਵੇਂ ਧਿਰਾਂ ਬੱਸਾਂ ਵਿਚੋਂ ਪੈਸੇ ਮੰਗਣ ਤੇ ਆਪਣਾ ਹੱਕ ਜਿਤਾ ਰਹੀਆਂ ਸੀ, ਜਿਸ ਦੇ ਚਲਦਿਆਂ ਪਹਿਲਾਂ ਉਨ੍ਹਾਂ ਵਿਚਾਲੇ ਬਹਿਸ਼ ਹੋਈ, ਜੋ ਛੇਤੀ ਹੀ ਮਾਰ-ਕੁਟਾਈ ਚ ਤਬਦੀਲ ਹੋ ਗਈ। ਇਸ ਦੌਰਾਨ ਸੜਕ ਤੇ ਜਾਮ ਲੱਗ ਗਿਆ, ਜਿਸ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਕੇ ਤੇ ਮੌਜੂਦ ਲੋਕਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਨੂੰ ਲੜਣ ਤੋਂ ਛੁਡਾਇਆ। ਸਥਾਨਕ ਪੁਲਿਸ ਦੇ ਦੱਸਣ ਮੁਤਾਬਕ ਦੋਵੇਂ ਧਿਰਾਂ ਨੂੰ ਥਾਣੇ ਬੁਲਾ ਕੇ ਪੱਖ ਸੁਣਿਆ ਗਿਆ ਐ। ਪੁਲਿਸ ਨੇ ਦੋਵੇਂ ਧਿਰਾਂ ਨੇ ਬੱਸ ਸਟੈਂਡ ਇਲਾਕੇ ਵਿਚ ਲੋਕਾਂ ਤੋਂ ਪੈਸੇ ਮੰਗਣ ਤੇ ਰੋਕ ਲਗਾ ਦਿੱਤੀ ਐ। ਉਧਰ ਇਲਾਕੇ ਨਾਲ ਸਬੰਧਤ ਮਹੰਤਾਂ ਨੇ ਝਗੜੇ ਵਿਚ ਸ਼ਾਮਲ ਲੋਕਾਂ ਦੇ ਉਨ੍ਹਾਂ ਦੇ ਸਮਾਜ ਨਾਲ ਕੋਈ ਸਬੰਧ ਨਾਲ ਹੋਣ ਦੀ ਗੱਲ ਕਹੀ ਐ।

LEAVE A REPLY

Please enter your comment!
Please enter your name here