ਬਠਿੰਡਾ ਤੋਂ ਸਾਹਮਣੇ ਆਈ ਦਿਲ ਦਹਿਲਾਉਣ ਵਾਲੀ ਘਟਨਾ/ 70 ਸਾਲਾ ਬਜ਼ੁਰਗ ਨੂੰ ਨੋਚ ਨੋਚ ਕੇ ਖਾ ਗਏ ਆਵਾਰਾ ਕੁੱਤੇ/ ਕਣਕ ਦੇ ਖੇਤਾਂ ’ਚ ਬੇਹੱਦ ਮਾੜੀ ਹਾਲਤ ’ਚ ਮਿਲਿਆ ਕੰਕਾਲ

0
10

ਬਠਿੰਡਾ ਤੋਂ ਇਕ ਦਿਲ-ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਐ। ਇੱਥੇ ਇਕ 70 ਸਾਲਾ ਬਜੁਰਗ ਨੂੰ ਅਵਾਰਾ ਕੁੱਤਿਆਂ ਨੇ ਨੋਚ ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਐ। ਇੰਨਾ  ਹੀ ਨਹੀਂ ਅਵਾਰਾ ਕੁੱਤੇ ਬਜ਼ੁਰਗ ਦੇ ਸਰੀਰ ਦੀ ਜ਼ਿਆਦਾਤਰ ਹਿੱਸਾ ਖਾ ਚੁੱਕੇ ਨੇ ਅਤੇ ਉਸ ਦਾ ਕੇਵਲ ਕੰਕਾਲ ਹੀ ਬਰਾਮਦ ਹੋਇਆ ਐ। ਮ੍ਰਿਤਕ ਦੀ ਪਛਾਣ 70 ਸਾਲਾ ਗੁਰਦਿਆਲ ਸਿੰਘ ਵਾਸੀ ਪਿੰਡ ਜਿਓਦ ਵਜੋਂ ਹੋਈ ਐ। ਉਸ ਦੀ ਲਾਸ਼ ਪਿੰਡ ਨੇੜਲੇ ਕਣਕ ਦੇ ਖੇਤਾਂ ਵਿਚ ਪਈ ਮਿਲੀ ਐ, ਜਿਸ ਦਾ ਜ਼ਿਆਦਾਤਰ ਹਿੱਸਾ ਕੁੱਤੇ ਖਾ ਚੁੱਕੇ ਸੀ ਅਤੇ ਮੌਕੇ ਤੇ ਕੇਵਲ ਕੰਕਾਲ ਹੀ ਪਿਆ ਮਿਲਿਆ ਐ। ਪਰਿਵਾਰਕ ਸੂਤਰਾਂ ਮੁਤਾਬਕ ਬਜੁਰਗ ਇਕ ਹਫਤਾ ਪਹਿਲਾਂ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ ਸੀ। ਉਹ ਘਰੋਂ ਖੇਤਾਂ ਲਈ ਨਿਕਲਿਆ ਸੀ ਪਰ ਵਾਪਸ ਨਹੀਂ ਪਰਤਿਆ। ਪਰਿਵਾਰ ਨੇ ਉਸ ਦੀ ਕਾਫੀ ਭਾਲ ਕੀਤੀ ਪਰ ਕੋਈ ਥਹੁ-ਪਤਾ ਨਹੀਂ ਲੱਗਿਆ। ਇਸੇ ਦੌਰਾਨ ਲੋਕਾਂ ਨੇ ਆਵਾਰਾ ਕੁੱਤਿਆਂ ਵੱਲੋਂ ਇਕ ਕਿਸੇ ਮੁਰਦਾ ਸਰੀਰ ਨੂੰ ਖਾਧੇ ਜਾਣ ਦੀ ਸੂਚਨਾ ਮਿਲੀ। ਜਦੋਂ ਲੋਕ ਮੌਕੇ ਤੇ ਪਹੁੰਚੇ ਤਾਂ ਇਹ ਲਾਸ਼ ਗੁਲਦਿਆਲ ਸਿੰਘ ਦੀ ਸੀ, ਜਿਸ ਦੀ ਪਛਾਣ ਉਸ ਦੇ ਕਪੜਿਆਂ ਤੋਂ ਕੀਤੀ ਗਈ ਐ। ਲੋਕਾਂ ਦਾ ਕਹਿਣਾ ਐ ਕਿ ਇਲਾਕੇ ਅੰਦਰ ਆਵਾਰਾ ਕੁੱਤਿਆਂ ਕਾਰਨ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਨੇ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਦੀ ਰੋਕਥਾਮ ਕਰਨ ਦੀ ਅਪੀਲ ਕੀਤੀ ਐ।

LEAVE A REPLY

Please enter your comment!
Please enter your name here