ਬਟਾਲਾ ’ਚ ਸ਼ਰਾਰਤੀਆਂ ਨੇ ਡਾ. ਅੰਬੇਡਕਰ ਦੀ ਮੂਰਤੀ ਨੂੰ ਬਣਾਇਆ ਨਿਸ਼ਾਨਾ/ ਕਪੂਰੀ ਗੇਟ ’ਚ ਲੱਗੀ ਮੂਰਤੀ ਨੂੰ ਖੰਡਤ ਕਰ ਕੇ ਅਣਪਛਾਤੇ ਫਰਾਰ/ ਇੱਟਾਂ-ਰੋੜਿਆਂ ਨਾਲ ਤੋੜਣ ਦੀ ਕੋਸ਼ਿਸ਼, ਕੁੱਝ ਹਿੱਸੇ ਨੂੰ ਪਹੁੰਚਿਆ ਨੁਕਸਾਨ

0
8

ਪੰਜਾਬ ਦੇ ਸ਼ਾਂਤ ਮਾਹੌਲ ਨੂੰ ਲਾਬੂ ਲਾਉਣ ਦੀਆਂ ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਅਜਿਹਾ ਹੀ ਮਾਮਲਾ ਬਟਾਲਾ ਸ਼ਹਿਰ ਤੋਂ ਸਾਹਮਣੇ ਆਇਆ ਐ। ਸ਼ਹਿਰ ਦੇ ਕਪੂਰੀ ਗੇਟ ਵਿਖੇ ਸਥਿਤ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਤੋੜਣ ਦੀ ਕੋਸ਼ਿਸ਼ ਕੀਤੀ ਗਈ ਐ। ਮੂਰਤੀ ਤੇ ਇੱਟ ਨਾਲ ਹਮਲਾ ਕੀਤਾ ਗਿਆ ਐ, ਜਿਸ ਨਾਲ ਮੂਰਤੀ ਦੇ ਕੁੱਝ ਹਿੱਸਿਆਂ ਨੂੰ ਨੁਕਸਾਨ ਪਹੁੰਚਿਆ  ਐ। ਘਟਨਾ ਦਾ ਪਤਾ ਸਵੇਰ ਵੇਲੇ ਲੱਗਿਆ ਜਦੋਂ ਲੋਕਾਂ ਨੇ ਮੂਰਤੀ ਦੇ ਕੁੱਝ ਹਿੱਸਿਆਂ ’ਤੇ ਨਿਸ਼ਾਨ ਪਏ ਵੇਖੇ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਲੋਕ ਇਕੱਠਾ ਹੋਣੇ ਸ਼ੁਰੂ ਹੋ ਗਏ, ਜਿਨ੍ਹਾਂ ਨੇ ਇਸ ਦੀ ਸੂਚਨਾ ਤੁਰਤ ਸਥਾਨਕ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਹਾਲਾਤ ਜਾਇਜ਼ਾ ਲਿਆ। ਉਧਰ ਘਟਨਾ ਤੋਂ ਬਾਅਦ ਐਸਸੀ ਭਾਈਚਾਰੇ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਐ। ਮੌਕੇ ਤੇ ਇਕੱਤਰ ਭਾਈਚਾਰੇ ਦੇ ਲੋਕਾਂ ਨੇ ਪ੍ਰਸ਼ਾਸਨ ਤੋਂ ਸ਼ਰਾਰਤੀਆਂ ਦਾ ਪਤਾ ਲਗਾ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਐ। ਸਥਾਨਕ ਪੁਲਿਸ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਸ਼ਰਾਰਤੀਆਂ ਦੀ ਸੂਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here