ਫਿਰੋਜ਼ਪੁਰ ’ਚ ਚਿੱਟਾ ਵੇਚਣ ਵਾਲਿਆਂ ਦਾ ਨਵਾਂ ਕਾਰਨਾਮਾ/ ਛੋਟੇ ਬੱਚਿਆਂ ਰਾਹੀਂ ਚਿੱਟਾ ਸਪਲਾਈ ਕਰਨ ਦੇ ਲੱਗੇ ਇਲਜ਼ਾਮ/ ਵਿਰੋਧ ਕਰਨ ’ਤੇ ਮਾਪਿਆਂ ਨਾਲ ਕੀਤੀ ਕੁੱਟਮਾਰ, ਪੁਲਿਸ ਕਰ ਰਹੀ ਜਾਂਚ

0
11

ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਨਸ਼ਿਆਂ ਦੇ ਖਾਤਮੇ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ  ਕੁੱਝ ਥਾਵਾਂ ਤੇ ਨਸ਼ਾ ਤਸਕਰ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਹੇ। ਇਸ ਦੀ ਤਾਜ਼ਾ ਮਿਸਾਲ ਸਰਹੱਦੀ ਜ਼ਿਲ੍ਹਾ ਫਿਰੋਜਪੁਰ ਅਧੀਨ ਆਉਂਦੇ ਪਿੰਡ ਸੋਢੀ ਨਗਰ ਤੋਂ ਸਾਹਮਣੇ ਆਈ ਐ, ਜਿੱਥੇ ਨਸ਼ਾ ਤਸਕਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਨੇ ਕਿ ਉਹ ਨਸ਼ਾ ਤਸਕਰੀ ਲਈ ਛੋਟੇ ਬੱਚਿਆਂ ਦਾ ਕੋਰੀਅਰ ਬੁਆਏ ਵਜੋਂ ਇਸਤੇਮਾਲ ਕਰ ਰਹੇ ਨੇ। ਇੰਨਾ ਹੀ ਨਹੀਂ, ਜਦੋਂ ਬੱਚਿਆਂ ਦੇ ਮਾਪਿਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਦੇ ਘਰ ਤੇ ਹਮਲਾ ਕਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਫਿਰੋਜ਼ਪੁਰ ਦੇ ਸਿਵਲ ਹਸਪਤਾਪ ਵਿਚ ਜ਼ੇਰੇ ਇਲਾਜ ਗੱਬਰ ਸਿੰਘ ਨਾਮ ਦੇ ਸਖਸ਼ ਦਾ ਇਲਜਾਮ ਐ ਕਿ ਨਸ਼ਾ ਤਸਕਰ ਉਸਦੇ ਬੱਚਿਆਂ ਨੂੰ 10-20 ਰੁਪਏ ਦਾ ਲਾਲਚ ਦੇ ਕੇ ਨਸ਼ੇ ਦੀ ਸਪਲਾਈ ਲਈ ਵਰਤ ਰਹੇ ਨੇ ਅਤੇ ਜਦੋਂ ਉਸ ਨੇ ਆਪਣੇ ਬੱਚਿਆਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਨਸ਼ਾ ਤਸਕਰਾਂ ਨੇ ਉਸ ਦੇ ਘਰ ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਇਸੇ ਤਰ੍ਹਾਂ ਗੱਬਰ ਸਿੰਘ ਦੀ ਪਤਨੀ ਤੇ ਪੁੱਤਰ ਨੇ ਵੀ ਨਸ਼ਾ ਤਸਕਰਾਂ ਤੇ ਘਰ ਦੀ ਭੰਨਤੋੜ ਤੇ ਕੁੱਟਮਾਰ ਦੇ ਇਲਜਾਮ ਲਾਏ ਨੇ। ਉਧਰ ਸਥਾਨਕ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਮੁਲਜਮਾਂ ਖਿਲਾਫ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਐ।

LEAVE A REPLY

Please enter your comment!
Please enter your name here