ਦੇਸ਼ ਸੇਵਾ ਵਿਚ ਲੱਗੇ ਪੰਜਾਬੀਆਂ ਨਾਲ ਅਣਹੋਣੀਆਂ ਵਾਪਰਨ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਅਜਿਹੀ ਹੀ ਖਬਰ ਸਰਹੱਦੀ ਜਿਲ੍ਹਾ ਤਰਨ ਤਾਰਨ ਦੇ ਪਿੰਡ ਜਵੰਦਾ ਕਲਾ ਤੋਂ ਸਾਹਮਣੇ ਆਈ ਐ, ਜਿੱਥੇ ਦੇ ਵਾਸੀ 28 ਸਾਲਾ ਫੌਜੀ ਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਗਈ ਐ। ਗਗਨਦੀਪ ਸਿੰਘ ਨਾਮ ਦਾ ਇਹ ਨੌਜਵਾਨ ਅੰਬਾਲਾ ਵਿਖੇ ਤੈਨਾਤ ਸੀ, ਜਿੱਥੇ ਬੀਤੇ ਦਿਨ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਤੁਰੰਤ ਆਰਮੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਮ੍ਰਿਤਕ ਚਾਰ ਭੈਣਾ ਦਾ ਇਕਲੌਤਾ ਭਰਾ ਸੀ। ਇਸ ਦੇ ਪਿਤਾ ਅਤੇ ਦਾਦੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਦੋ ਛੋਟੇ ਬੱਚੇ ਤੇ ਬਜ਼ੁਰਗ ਮਾਤਾ ਨੂੰ ਛੱਡ ਗਿਆ ਐ। ਗਗਨਦੀਪ ਦੀ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ਤੇ ਪਿੰਡ ਵਿਚ ਸੋਗ ਦੀ ਲਹਿਰ ਐ। ਪਿੰਡ ਵਾਸੀਆਂ ਨੇ ਪੰਜਾਬ ਤੇ ਭਾਰਤ ਸਰਕਾਰ ਤੋਂ ਪੀੜਤ ਪਰਿਵਾਰ ਦੀ ਬਣਦੀ ਮਦਦ ਦੀ ਮੰਗ ਕੀਤੀ ਐ।ਪੂਰੀ ਖਬਰ ਲਈ ਅੱਗੇ ਦਿੱਤੇ ਲਿੰਕ ਤੇ ਕਲਿਕ ਕਰੋ…। https://www.facebook.com/watch/?v=630565023221586