ਫਰੀਦਕੋਟ ਚ ਬੱਸ ਚ ਚੜ੍ਹਣ ਨੂੰ ਲੈ ਕੇ ਸਵਾਰੀਆਂ ਤੇ ਕੰਡਕਟਰ ਵਿਚਾਲੇ ਹੋਏ ਝਗੜੇ ਦੌਰਾਨ ਕਈ ਜਣਿਆਂ ਦੇ ਜ਼ਖਮੀ ਹੋਣ ਦੀ ਖਬਰ ਐ, ਜਿਨ੍ਹਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਐ। ਘਟਨਾ ਕੋਟਕਪੂਰਾ ਦੇ ਬੱਤੀਆਂ ਵਾਲ ਚੌਂਕ ਦੀ ਐ, ਜਿੱਥੇ ਬੱਸ ਵਿਚ ਚੜ੍ਹਣ ਨੂੰ ਲੈ ਕੇ ਹੋਏ ਤਕਰਾਰ ਤੋਂ ਬਾਅਦ ਹਾਲਾਤ ਹੱਥੋਪਾਈ ਤੇ ਕੁੱਟਮਾਰ ਤਕ ਪਹੁੰਚ ਗਏ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਕੁੱਟਮਾਰ ਵੀ ਹੋਈ, ਜਿਸ ਦੀ ਮੌਕੇ ਤੇ ਮੌਜੂਦ ਕਿਸੇ ਸਖਸ਼ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਵੀਡੀਓ ਵਿਚ ਬੱਸ ਕੰਡਕਟਰ ਦੇ ਸਿਰ ਵਿਚੋਂ ਖੂਨ ਵਗਦਾ ਦਿਖਾਈ ਦੇ ਰਿਹਾ ਐ ਅਤੇ ਦੋਵੇਂ ਧਿਰਾਂ ਇਕ ਦੂਜੇ ਨਾਲ ਗੁੱਥਮ-ਗੁੱਥਾ ਹੋਈ ਗਈਆਂ, ਜਿਨ੍ਹਾਂ ਨੂੰ ਮੌਕੇ ਤੇ ਪਹੁੰਚੀ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਵੱਖ ਵੱਖ ਕੀਤਾ। ਘਟਨਾ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੀੜਤ ਧਿਰ ਨੇ ਕਿਹਾ ਕਿ ਉਹ ਆਪਣੇ ਮੰਦਬੁੱਧੀ ਬੱਚੇ ਨੂੰ ਦਵਾਈ ਦਿਵਾਈ ਦਿਵਾਉਣ ਲਈ ਜਾ ਰਹੇ ਸੀ ਕਿ ਬੱਸ ਵਿਚ ਚੜ੍ਹਦੇ ਸਮੇਂ ਕੰਡਕਟਰ ਨੇ ਔਰਤ ਨੂੰ ਧੱਕਾ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੁਸ਼ਕਲ ਨਾਲ ਜਾਨ ਬਚੀ। ਇਸ ਤੋਂ ਬਾਅਦ ਕੰਡਕਟਰ ਨੇ ਆਪਣੇ ਸਾਥੀਆਂ ਨੂੰ ਬੁਲਾ ਕੇ ਕੁੱਟਮਾਰ ਕੀਤੀ। ਇਸ ਮਾਮਲੇ ਬਾਰੇ ਭਾਵੇਂ ਬੱਸ ਕੰਡਕਟਰ ਦਾ ਬਿਆਨ ਸਾਹਮਣੇ ਨਹੀਂ ਆਇਆ ਪਰ ਸਾਹਮਣੇ ਆਈਆਂ ਤਸਵੀਰਾਂ ਵਿਚ ਕੰਡਕਟਰ ਦੇ ਸਿਰ ਵਿਚੋਂ ਖੂਨ ਵੱਗਦਾ ਦਿਖਾਈ ਦਾ ਰਿਹਾ ਐ। ਡਾਕਟਰਾਂ ਦੇ ਦੱਸਣ ਮੁਤਾਬਕ ਦੋਵੇਂ ਧਿਰਾਂ ਇਲਾਜ ਲਈ ਹਸਪਤਾਲ ਆਈਆਂ ਸੀ, ਜਿਨ੍ਹਾਂ ਦੀ ਐਮਐਲਆਰ ਕੱਟ ਕੇ ਪੁਲਿਸ ਨੂੰ ਭੇਜ ਦਿੱਤੀ ਗਈ ਐ।