ਗੁਰਦਾਸਪੁਰ ਚ ਬੱਚਿਆਂ ਦੇ ਟਰੈਕਟਰ ਤੇ ਖੇਡਣ ਦੌਰਾਨ ਵਾਪਰੇ ਹਾਦਸੇ ਵਿਚ ਇਕ ਬੱਚੇ ਦੀ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜਖਮੀ ਹੋ ਗਏ। ਹਾਦਸੇ ਦਾ ਸ਼ਿਕਾਰ ਤਿੰਨ ਸਕੇ ਭਰਾ ਦੱਸੇ ਜਾ ਰਹੇ ਨੇ। ਘਟਨਾ ਹਲਕਾ ਕਾਦੀਆਂ ਅਧੀਨ ਆਉਂਦੇ ਪਿੰਡ ਖਾਰਾ ਦੀ ਐ, ਜਿੱਥੇ ਬਣੇ ਇਕ ਡੇਰੇ ਵਿਚ ਤੂੜੀ ਢੋਣ ਵਾਲਾ ਟਰੈਕਟਰ ਟਰਾਲੀ ਖੜ੍ਹਾ ਸੀ ਅਤੇ ਤਿੰਨ ਬੱਚੇ ਖੇਡ-ਖੇਡ ਵਿਚ ਟਰੈਕਟਰ ਤੇ ਜਾ ਚੜ੍ਹੇ। ਇਸੇ ਦੌਰਾਨ ਇਕ ਬੱਚੇ ਨੇ ਟਰੈਕਟਰ ਦੀ ਚਾਬੀ ਘੁੰਮਾ ਦਿੱਤੀ ਅਤੇ ਟਰੈਕਟਰ ਬੇਕਾਬੂ ਹੋ ਕੇ ਸੜਕ ਕੰਢੇ ਖਤਾਨਾ ਵਿਚ ਪਲਟ ਗਿਆ, ਜਿਸ ਕਾਰਨ ਇਕ ਬੱਚੇ ਦੀ ਮੌਤ ਹੋ ਗਈ ਜਦਕਿ ਦੋ ਗੰਭੀਰ ਜ਼ਖਮੀ ਹੋ ਗਏ। ਇਸੇ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਟਰੈਕਟਰ ਮਾਲਕਾਂ ਤੇ ਅਣਗਹਿਲੀ ਦੇ ਇਲਜਾਮ ਲਾਉਂਦਿਆਂ ਇਨਸਾਫ ਦੀ ਮੰਗ ਕੀਤੀ ਐ। ਪਰਿਵਾਰ ਦਾ ਇਲਜਾਮ ਐ ਕਿ ਟਰੈਕਟਰ ਮਾਲਕ ਬੱਚਿਆਂ ਨੂੰ ਹਸਪਤਾਲ ਲਿਜਾਣ ਦੀ ਥਾਂ ਟਰੈਕਟਰ-ਟਰਾਲੀ ਲੈ ਕੇ ਫਰਾਰ ਹੋ ਗਏ ਹਨ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।