ਬਰਨਾਲਾ ਅਧੀਨ ਆਉਂਦੇ ਹਲਕਾ ਤਪਾ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਨਿਰਵਿਘਣ ਬਿਜਲੀ ਸਪਲਾਈ ਨੂੰ ਲੈ ਕੇ ਪੰਜਾਬ ਸਰਕਾਰ ਦੀ ਪਿੱਠ ਥਪਥਪਾਈ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਵੇਲੇ ਬਿਜਲੀ ਗੁੱਲ ਰਹਿੰਦੀ ਸੀ ਜਦਕਿ ਮੁੱਖ ਮੰਤਰੀ ਮਾਨ ਦਾ ਅਗਵਾਈ ਵਾਲੀ ਸਰਕਾਰ ਦੇ ਰਾਜ ਵੇਲੇ ਬਿਜਲੀ ਫੁੱਲ ਰਹਿੰਦੀ ਐ। ਪਿਛਲੇ ਧਾਨਾਂ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਦਿੱਤੀ ਗਈ ਨਿਰਵਿਘਣ ਬਿਜਲੀ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨਾਂ ਨੂੰ ਮੋਟਰਾਂ ਚਲਾਉਣ ਲਈ ਰਾਤਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ ਸੀ ਜਦਕਿ ਉਹ ਸਰਕਾਰ ਵੱਲੋਂ ਇੰਨੀ ਜ਼ਿਆਦਾ ਸਪਲਾਈ ਦਿੱਤੀ ਜਾਂਦੀ ਐ ਕਿ ਕਿਸਾਨਾਂ ਨੂੰ ਮੋਟਰਾਂ ਖੁਦ ਬੰਦ ਕਰਨੀਆਂ ਪੈਂਦੀਆਂ ਨੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਵਾਸੀਆਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਸੀਐਮ ਮਾਨ ਵਰਗੇ ਮੁੱਖ ਮੰਤਰੀ ਦੀ ਚੋਣ ਕਰਨ ਦਾ ਸਮਝਦਾਰੀ ਵਾਲਾ ਕੰਮ ਕੀਤਾ ਸੀ। ਪੂਰੀ ਖਬਰ ਵੇਖਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ…।