ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁਧ ਤਹਿਤ ਪੰਜਾਬ ਭਰ ਅੰਦਰ ਨਸ਼ਾ ਤਸਕਰਾਂ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਐ। ਪੁਲਿਸ ਵੱਲੋਂ ਨਸ਼ਾਂ ਤਸਕਰਾਂ ਦੀ ਫੜੋ-ਫੜੀ ਤੋਂ ਇਲਾਵਾ ਨਸ਼ਿਆਂ ਦੀ ਆਮਦਨੀ ਨਾਲ ਬਣੀਆਂ ਜਾਇਦਾਦਾਂ ਤੇ ਪੀਲਾ ਪੰਜਾ ਚਲਾਇਆ ਜਾ ਰਿਹਾ ਐ। ਇਸੇ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਅੱਜ ਪੰਜਾਬ ਭਰ ਅੰਦਰ ਆਪਰੇਸ਼ਨ ਕਾਸੋ ਚਲਾ ਕੇ ਸ਼ੱਕੀ ਥਾਵਾਂ ਦੀ ਛਾਣਬੀਣ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਵੱਲੋ ਨਸ਼ਿਆਂ ਖਿਲਾਫ ਵੱਡੀ ਮੁਹਿੰਮ ਵਿੱਢੀ ਗਈ ਐ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਨੇ। ਉਨ੍ਹਾਂ ਕਿਹਾ ਕਿ ਅੱਜ ਚਲਾਏ ਗਏ ਆਪਰੇਸ਼ਨ ਕਾਸੋ ਤਹਿਤ 441 ਥਾਵਾਂ ਦੇ ਜਾਂਚ ਕੀਤੀ ਗਈ ਐ ਅਤੇ 3463 ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਗਈ ਐ। ਇਸ ਦੌਰਾਨ 191 ਮਾਮਲੇ ਦਰਜ ਕਰ ਕੇ 259 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਐ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਖਿਲਾਫ ਸਖਤ ਹਦਾਇਤਾਂ ਨੇ, ਜਿਸ ਦੇ ਚਲਦਿਆਂ ਨਸ਼ਿਆਂ ਖਿਲਾਫ ਕਾਰਵਾਈ ਅਗਲੇ ਦਿਨਾਂ ਦੌਰਾਨ ਵੀ ਬਾਦਸਤੂਰ ਜਾਰੀ ਰਹੇਗੀ।