ਪੰਜਾਬ ਅੰਦਰ ਆਪਸੀ ਝਗੜਿਆਂ ਦੇ ਚਲਦਿਆਂ ਘਰਾਂ ਤੇ ਹਮਲੇ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ। ਅਜਿਹਾ ਹੀ ਮਾਮਲਾ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਤੋਂ ਸਾਹਮਣੇ ਆਇਆ ਐ, ਜਿੱਥੇ ਨਿੱਜੀ ਰੰਜ਼ਿਸ਼ ਦੇ ਚਲਦਿਆਂ ਇਕ ਘਰ ਤੇ ਹਮਲਾ ਕਰ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ ਐ। ਘਟਨਾ ਜਿਲ੍ਹੇ ਦੇ ਪਿੰਡ ਸਾਂਧਰਾ ਦੀ ਦੱਸੀ ਜਾ ਰਹੀ ਐ, ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਹੀ ਐ। ਵੀਡੀਓ ਵਿਚ ਕੁੱਝ ਹਥਿਆਰਬੰਦ ਲੋਕ ਇਕ ਘਰ ਅੰਦਰ ਦਾਖਲ ਹੋ ਕੇ ਸਾਮਾਨ ਦੀ ਭੰਨਤੋੜ ਕਰਦੇ ਦਿਖਾਈ ਦੇ ਰਹੇ ਨੇ। ਹਮਲਾਵਰਾਂ ਦੇ ਹੌਂਸਲੇ ਇੰਨੇ ਬੁਲੰਦ ਨੇ ਕਿ ਉਹ ਸਾਮਾਨ ਦੀ ਸ਼ਰੇਆਮ ਆਮ ਭੰਨਤੋੜ ਕਰਦਿਆਂ ਗਾਲੀ ਗਲੋਚ ਵੀ ਕਰਦੇ ਦਿਖਾਈ ਦੇ ਰਹੇ ਨੇ। ਹਮਲਾਵਰਾਂ ਦੇ ਇਰਾਦਿਆਂ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਗਾਇਆ ਜਾ ਸਕਦਾ ਐ ਕਿ ਉਨ੍ਹਾਂ ਨੇ ਘਰ ਅੰਦਰ ਲੱਗੀ ਸ਼ਹੀਦ ਬਾਬਾ ਦੀਪ ਸਿੰਘ ਦੀ ਤਸਵੀਰ ਵੀ ਨਹੀਂ ਨਹੀਂ ਬਖਸ਼ਿਆ ਅਤੇ ਤੇਜ਼ਧਾਰ ਹਥਿਆਰ ਨਾਲ ਤਸਵੀਰ ਜ਼ਮੀਨ ਤੇ ਸੁੱਟ ਦਿੱਤੇ ਤੇ ਹਮਲਾਵਰ ਤਸਵੀਰ ਉਪਰੋਂ ਦੀ ਜੁੱਤੀਆਂ ਸਮੇਤ ਲੰਘਦਾ ਦਿਖਾਈ ਦੇ ਰਿਹਾ ਐ। ਵਾਇਰਲ ਵੀਡੀਓ ਵੀ ਕਿਸੇ ਹਮਲਾਵਰ ਧਿਰ ਦੇ ਸਖਸ਼ ਵੱਲੋਂ ਹੀ ਬਣਾਈ ਜਾਪਦੀ ਐ, ਜਿਸ ਨੇ ਹਮਲਾਵਰਾਂ ਦੇ ਕਮਰੇ ਅੰਦਰ ਭੰਨਤੋੜ ਕਰਨ ਦੇ ਦ੍ਰਿਸ਼ ਵੀ ਕੈਮਰੇ ਵਿਚ ਕੈਦ ਕੀਤੇ ਨੇ। ਉਧਰ ਮੀਡੀਆ ਦੇ ਇਕ ਹਿੱਸੇ ਵਿਚ ਇਹ ਹਮਲਾ ਪਰਵਾਸੀ ਮਜਦੂਰਾਂ ਵੱਲੋਂ ਕੀਤੇ ਜਾਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਐ। ਤਸਵੀਰਾਂ ਵਿਚ ਇਕ ਨਿਹੰਗ ਬਾਣੇ ਵਾਲਾ ਸਖਸ਼ ਘਰ ਅੰਦਰੋਂ ਸਾਮਾਨ ਚੁੱਕ ਕੇ ਲਿਜਾਂਦਾ ਦਿਖਾਈ ਦੇ ਰਿਹਾ ਐ। ਪੁਲਿਸ ਇਸ ਮਾਮਲੇ ਵਿਚ ਕੀ ਕਾਰਵਾਈ ਕਰਦੀ ਐ, ਇਹ ਤਾਂ ਸਮਾਂ ਆਉਣ ਤੇ ਹੀ ਪਤਾ ਚੱਲੇਗਾ ਪਰ ਸਾਹਮਣੇ ਆਈਆਂ ਤਸਵੀਰਾਂ ਨੇ ਅਮਨ-ਕਾਨੂੰਨ ਦੀ ਸਥਿਤੀ ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਨੇ।