ਲੁਧਿਆਣਾ ’ਚ ਤੜਕਸਾਰ ਵਾਪਰਿਆ ਵੱਡਾ ਹਾਦਸਾ/ ਫਲਾਈ ਓਵਰ ’ਤੇ ਪਲਟਿਆ ਗੈਸ ਨਾਲ ਭਰਿਆ ਟੈਂਕਰ/ ਲੋਕਾਂ ’ਚ ਦਹਿਸ਼ਤ ਦਾ ਮਾਹੌਲ, ਪੁਲਿਸ ਕਰ ਰਹੀ ਜਾਂਚ

0
10

ਲੁਧਿਆਣਾ ਦੇ ਬੱਸ ਸਟੈਂਡ ਨੇੜਲੇ ਪੁਲ ਤੇ ਅੱਜ ਤੜਕਸਾਰ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਉੱਥੇ ਗੁਜਰ ਰਿਹਾ ਗੈਸ ਨਾਲ ਭਰਿਆ ਟੈਂਕਰ ਅਚਾਨਕ ਪਲਟ ਗਿਆ। ਟੈਂਕਰ ਵਿਚ ਕਾਰਬਨ ਡਾਈਆਕਸਾਈਡ ਗੈਸ ਭਰੀ ਹੋਈ ਸੀ, ਜੋ ਟੈਂਕਰ ਪਲਟਣ ਕਾਰਨ ਲੀਕ ਹੋਣੀ ਸ਼ੁਰੂ ਹੋ ਗਈ, ਜਿਸ ਕਾਰਨ ਰਾਹਗੀਰਾਂ ਅਤੇ ਨੇੜਲੇ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਤੜਕੇ 3 ਵਜੇ ਦੀ ਐ, ਜਦੋਂ ਇੱਥੋਂ ਲੰਘ ਰਿਹਾ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਅਹਿਤਿਆਤ ਵਜੋਂ ਸੜਕ ‘ਤੇ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ। ਟਰੱਕ ਪਲਟਣ ਕਾਰਨ ਗੈਸ ਬੜੀ ਲੀਕ ਹੋਣੀ ਸ਼ੁਰੂ ਹੋ ਗਈ, ਜਿਸ ਦੇ ਚਲਦਿਆਂ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਤੇ ਬੁਲਾਇਆ ਗਿਆ।  ਪੁਲਿਸ ਵੱਲੋਂ ਹਾਦਸੇ ਵਾਲੀ ਜਗ੍ਹਾ ਨੂੰ ਆਮ ਲੋਕਾਂ ਲਈ ਸੀਲ ਕਰ ਦਿੱਤਾ ਗਿਆ ਹੈ ਤੇ ਫ਼ਲਾਈਓਵਰ ਉੱਪਰੋਂ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ। ਖਬਰ ਲਿਖੇ ਜਾਣ ਤਕ ਗੈਸ ਲੀਕ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਜਾਰੀ ਸਨ।

LEAVE A REPLY

Please enter your comment!
Please enter your name here