ਬੁੱਢੇ ਨਾਲੇ ਬਾਰੇ ਸੰਤ ਸੀਚੇਵਾਲ ਦੇ ਦਾਅਵਿਆਂ ’ਤੇ ਸ਼ਬਦੀ ਜੰਗ ਸ਼ੁਰੂ/ ਲੱਖਾ ਸਿਧਾਣਾ ਤੇ ਅਮਿਤੋਜ ਮਾਨ ਨੇ ਦਾਅਵਿਆਂ ਨੂੰ ਦੱਸਿਆ ਝੂਠ ਦਾ ਪੁਲੰਦਾ/ ਲਾਈਵ ਹੋ ਕੇ ਬਿਆਨ ਕੀਤੀ ਬੁੱਢੇ ਨਾਲੇ ਦੇ ਮੌਜੂਦਾ ਹਾਲਤਾਂ ਦੀ ਕਹਾਣੀ

0
8

ਬੁੱਢੇ ਨਾਲੇ ਚ ਵਹਿੰਦੀ ਗੰਦਗੀ ਦਾ ਮੁੱਦਾ ਲੰਮੇ ਸਮੇਂ ਤੋਂ ਗਰਮਾਇਆ ਹੋਇਆ ਐ। ਹੁਣ ਇਸ ਦੀ ਸਾਫ ਸਫਾਈ ਨੂੰ ਲੈ ਕੇ ਸ਼ਬਦੀ ਜੰਗ ਸ਼ੁਰੂ ਹੋ ਗਈ ਐ। ਬੀਤੇ ਦਿਨ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਵੀਡੀਓ ਜਾਰੀ ਕਰਦਿਆਂ ਬੁੱਢੇ ਨਾਲੇ ਨੂੰ ਪਵਿੱਤਰ ਬੁੱਢਾ ਦਰਿਆ ਦਾ ਖਿਤਾਬ ਦਿੰਦਿਆਂ ਇਸ ਵਿਚ ਵਹਿੰਦੇ ਪਾਣੀ ਨੂੰ ਸਾਫ ਕਰਨ ਦਾ ਦਾਅਵਾ ਕੀਤਾ ਸੀ। ਬਾਬਾ ਸੀਚੇਵਾਲ ਨੇ ਬੁੱਢੇ ਨਾਲੇ ਦਾ ਪਾਣੀ ਪੀ ਕੇ ਦਿਖਾਉਂਦਿਆਂ ਪਾਣੀ ਦੇ ਬੇਹੱਦ ਸਾਫ ਹੋਣ ਦਾ ਦਾਅਵਾ ਕੀਤਾ ਸੀ, ਜਿਸ ਦਾ ਸਮਾਜ ਸੇਵੀ ਲੱਖਾ ਸਿਧਾਣਾ ਅਤੇ ਅਮਤੋਜ ਮਾਨ ਨੇ ਖੰਡਨ ਕੀਤਾ ਐ। ਬੁੱਢਾ ਨਾਲਾ ਕੰਢੇ ਤੋਂ ਲਾਈਵ ਹੁੰਦਿਆਂ ਲੱਖਾ ਸਿਧਾਣਾ ਨੇ ਕਿਹਾ ਕਿ ਬਾਬਾ ਸੀਚੇਵਾਲ ਬੁੱਢੇ ਨਾਲੇ ਦੇ ਪਾਣੀ ਬਾਰੇ ਗਲਤ ਬਿਆਨੀ ਕਰ ਰਹੇ ਨੇ। ਪਾਣੀ ਨੂੰ ਬੋਤਲ ਵਿਚ ਭਰ ਕੇ ਕੈਮਰੇ ਮੂਹਰੇ ਪ੍ਰਦਰਸ਼ਿਤ ਕਰਦਿਆਂ ਲੱਖਾ ਸਿਧਾਨਾ ਨੇ ਕਿਹਾ ਕਿ ਬਾਬਾ ਸੀਚੇਵਾਲ ਸਰਕਾਰ ਦੀ ਬੋਲੀ ਬੋਲ ਕੇ ਬੁੱਢੇ ਨਾਲੇ ਨੂੰ ਪਲੀਤ ਕਰ ਰਹੇ ਲੋਕਾਂ ਨੂੰ ਬਚਾਉਣਾ ਚਾਹੁੰਦੇ ਨੇ। ਜਦਕਿ ਬੁੱਢੇ ਨਾਲੇ ਵਿਚ ਗੰਦਾ ਪਾਣੀ ਅਜੇ ਵੀ ਬਾਦਸਤੂਰ ਸੁੱਟਿਆ ਜਾ ਰਿਹਾ ਐ।

LEAVE A REPLY

Please enter your comment!
Please enter your name here