ਬਿਕਰਮ ਮਜੀਠੀਆ ਨੇ ਕਲੇਰ ਨੂੰ ਧਮਕੀ ਮਾਮਲੇ ਚ ਘੇਰੀ ਸਰਕਾਰ/ ਜਤਿੰਦਰ ਭੰਗੂ ਦੀ ਆਡੀਓ ਜਾਰੀ ਕਰਦਿਆਂ ਮੰਗੀ ਤੁਰੰਤ ਕਾਰਵਾਈ/ ਕਿਹਾ, ਆਡੀਓ ’ਚ ਕੀਤੇ ਇਕਸਾਫਾਂ ਦੇ ਅਧਾਰ ਤੇ ਤੁਰੰਤ ਐਕਸ਼ਨ ਲਵੇ ਪੁਲਿਸ

0
9

ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਪਾਰਟੀ ਬੁਲਾਰਾ ਅਰਸ਼ਦੀਪ ਕਲੇਰ ਨੂੰ ਧਮਕੀਆਂ ਦੇਣ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਐ। ਜਤਿੰਦਰ ਸਿੰਘ ਭੰਗੂ ਨਾਮ ਦੇ ਸਖਸ਼ ਦੀ ਆਡੀਓ ਜਾਰੀ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਨੌਕਰੀ ਵਿਚ ਤੈਨਾਤ ਇਸ ਸਖਸ਼ ਨੇ ਅਕਾਲੀ ਬੁਲਾਰਾ ਅਰਸ਼ਦੀਪ ਕਲੇਰ ਨੂੰ ਫੋਨ ਕਰ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਆਪਣੇ ਵੱਲੋਂ ਕੀਤੇ ਕਾਰਨਾਮਿਆਂ ਦਾ ਬਿਊਰਾ ਸਾਂਝਾ ਕੀਤਾ ਐ। ਉਨ੍ਹਾਂ ਕਿਹਾ ਕਿ ਭੰਗੂ ਦੀ ਆਡੀਓ ਤੋਂ ਸਾਫ ਜਾਹਰ ਹੁੰਦਾ ਐ ਕਿ ਪੰਜਾਬ ਅੰਦਰ ਹੋ ਰਹੀਆਂ ਘਟਨਾਵਾਂ ਪਿੱਛੇ ਸਰਕਾਰ ਦਾ ਹੱਥ ਐ ਅਤੇ ਇਹ ਸਾਰਾ ਕੁੱਝ ਸੋਚੀ-ਸਮਝੀ ਸਾਜ਼ਿਸ਼ ਤਹਿਤ ਵਾਪਰ ਰਿਹਾ ਐ। ਪੰਜਾਬ ਦੇ ਡੀਜੀਪੀ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਕਿਹਾ ਕਿ ਜਤਿੰਦਰ ਭੰਗੂ ਨੇ 50 ਦੇ ਕਰੀਬ ਲੋਕਾਂ ਦੇ ਹੱਥੀਂ ਕਤਲ ਦੀ ਗੱਲ ਕਬੂਲੀ ਐ, ਇਸ ਲਈ ਪੰਜਾਬ ਪੁਲਿਸ ਨੂੰ ਆਡੀਓ ਦੇ ਆਧਾਰ ਤੇ ਜਤਿੰਦਰ ਭੰਗੂ ਖਿਲਾਫ ਤੁਰੰਤ ਐਕਸ਼ਨ ਲੈਣਾ ਚਾਹੀਦਾ ਐ।

LEAVE A REPLY

Please enter your comment!
Please enter your name here