ਫਗਵਾੜਾ ਬੱਸ ਸਟੈਂਡ ਫਲਾਈ ਓਵਰ ’ਤੇ ਭਾਰੀ ਹੰਗਾਮਾ/ ਦੋ ਡਰਾਈਵਰਾਂ ਨੇ ਇਕ ਦੂਜੇ ’ਤੇ ਲਾਏ ਕੁੱਟਮਾਰ ਦੇ ਇਲਜ਼ਾਮ/ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਦੀ ਜਾਂਚ ਕੀਤੀ ਸ਼ੁਰੂ

0
6

ਫਗਵਾੜਾ ਦੇ ਬੱਸ ਸਟੈਂਡ ਨੇੜਲੇ ਫਲਾਈ ਓਵਰ ਉਪਰ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਦੋ ਟਰੱਕਾਂ ਦੀ ਆਪਸੀ ਟੱਕਰ ਤੋਂ ਬਾਅਦ ਡਰਾਈਵਰਾਂ ਵਿਚਾਲੇ ਝਗੜਾ ਹੋ ਗਿਆ। ਇਸ ਕਾਰਨ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਇਸ ਦੌਰਾਨ ਦੋਵਾਂ ਡਰਾਈਵਰਾਂ ਨੇ ਇਕ ਦੂਜੇ ਤੇ ਕੁੱਟਮਾਰ ਦੇ ਇਲਜ਼ਾਮ ਲਾਏ। ਘਟਨਾ ਦੀ ਜਾਣਕਾਰੀ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਦੋਵੇਂ ਧਿਰਾਂ ਦੇ ਬਿਆਨਾਂ ਦੇ ਜਾਂਚ ਸ਼ੁਰੂ ਕਰ ਦਿੱਤੀ ਐ। ਇਸ ਮਾਮਲੇ ਵਿਚ ਪਹਿਲੀ ਧਿਰ ਦਾ ਕਹਿਣਾ ਐ ਕਿ ਉਹ ਕੋਕਾ ਕੋਲਾ ਕੰਪਨੀ ਦਾ ਟਰੱਕ ਚਲਾਉਂਦਾ ਐ ਅਤੇ ਰਸਤੇ ਵਿਚ ਯੂਪੀ ਨਾਲ ਸਬੰਧਤ ਟਰੱਕ ਟਰਾਈਵਰ ਨੇ ਓਵਰਟੇਕ ਕਰਦਿਆਂ ਉਸ ਦੇ ਟਰੱਕ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਟਰੱਕ ਵਿਚ ਸਵਾਰ 5-6 ਜਣਿਆਂ ਨੇ ਉਸ ਦੀ ਕੁੱਟਮਾਰ ਕੀਤੀ ਐ। ਉਧਰ ਦੂਜੀ ਧਿਰ ਦਾ ਕਹਿਣਾ ਐ ਕਿ ਉਹ ਟਰੱਕ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਤਿਆਰ ਸੀ ਪਰ ਡਰਾਈਵਰ ਨੇ ਉਨ੍ਹਾਂ ਤੇ ਚਾਕੂ ਨਾਲ ਹਮਲਾ ਕੀਤਾ ਐ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here