ਗੁਰਦਾਸਪੁਰ ’ਚ ਗੁੱਜਰ ਪਰਿਵਾਰ ਦੇ ਨੌਜਵਾਨ ਨੇ ਬਿਆਸ ਦਰਿਆ ’ਚ ਮਾਰੀ ਛਾਲ/ ਦੋ ਧਿਰਾਂ ਦੇ ਝਗੜਾ ਮਾਮਲੇ ’ਚ ਪੁਲਿਸ ਦੀ ਰੇਡ ਦੌਰਾਨ ਵਾਪਰੀ ਘਟਨਾ/ ਪਰਿਵਾਰ ਦਾ ਰੋ ਰੋ ਕੇ ਬੂਰਾ ਹਾਲ, ਗੋਤਾਖੋਰਾਂ ਦੀ ਮਦਦ ਨਾਲ ਭਾਲ ਜਾਰੀ

0
8

ਗੁਰਦਾਸਪੁਰ ਅਧੀਨ ਆਉਂਦੇ ਪਿੰਡ ਤਲਵਾੜੇ ਨਾਲ ਸਬੰਧਤ ਇਕ ਗੁਜਰ ਪਰਿਵਾਰ ਦੇ ਨੌਜਵਾਨ ਵੱਲੋਂ ਸਤਲੁਜ ਦਰਿਆ ਵਿਚ ਛਾਲ ਮਾਰਨ ਦੀ ਖਬਰ ਸਾਹਮਣੇ ਆਈ ਐ। ਘਟਨਾ ਤੋਂ ਬਾਅਦ ਨੌਜਵਾਨ ਲਾਪਤਾ ਹੋ ਗਿਆ, ਜਿਸ ਦੀ ਗੋਤਾਖੋਰਾ ਦੀ ਮਦਦ ਨਾਲ ਭਾਲ ਕੀਤੀ ਜਾ ਰਹੀ ਐ। ਲਾਪਤਾ ਨੌਜਵਾਨ ਦੀ ਪਛਾਣ ਮੁਸ਼ਤਾਕ ਅਲੀ ਵਾਸੀ ਪਿੰਡ ਤਲਵਾੜਾ ਵਜੋਂ ਹੋਈ ਐ। ਦਰਅਸਲ ਉਕਤ ਨੌਜਵਾਨ ਦਾ ਪਿੰਡ ਦੇ ਹੀ ਕੁੱਝ ਲੋਕਾਂ ਨਾਲ ਝਗੜਾ ਹੋਇਆ ਸੀ, ਜਿਸ ਦੇ ਚਲਦਿਆਂ ਪੁਲਿਸ ਨੇ ਦੋਵੇਂ ਧਿਰਾਂ ਖਿਲਾਫ ਕਰਾਸ ਮਾਮਲੇ ਦਰਜ ਕੀਤੇ ਸਨ। ਇਸੇ ਸਿਲਸਿਲੇ ਵਿਚ ਪੁਲਿਸ ਨੇ ਮੁਸ਼ਤਾਕ ਅਲੀ ਨੂੰ ਗ੍ਰਿਫਤਾਰ ਕਰਨ ਲਈ ਰੇਡ ਮਾਰੀ ਸੀ। ਮੁਸ਼ਤਾਕ ਅਲੀ ਦੇ ਪਰਿਵਾਰ ਦੇ ਇਲਜਾਮ ਐ ਕਿ ਪੁਲਿਸ ਦੇ ਨਾਲ ਵਿਰੋਧੀ ਧਿਰ ਦੇ ਲੋਕ ਵੀ ਆਏ ਸਨ, ਜਿਸ ਤੋਂ ਡਰਦਿਆਂ ਮੁਸ਼ਤਾਕ ਅਲੀ ਨੇ ਬਿਆਸ ਦਰਿਆ ਵਿਚ ਛਾਲ ਮਾਰੀ ਐ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਐ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੇ ਸੀਨੀਅਰ ਅਧਿਕਾਰੀਆਂ ਵੱਲੋਂ ਗੋਤਾਖੋਰਾਂ ਦੀ ਮਦਦ ਨਾਲ ਲਾਪਤਾ ਨੌਜਵਾਨ ਦੀ ਭਾਲ ਜਾਰੀ ਐ। ਪੁਲਿਸ ਨੇ ਨੌਜਵਾਨ ਨੂੰ ਛੇਤੀ ਲੱਭ ਲੈਣ ਦਾ ਭਰੋਸਾ ਦਿੱਤਾ ਐ।

LEAVE A REPLY

Please enter your comment!
Please enter your name here