ਸਮਰਾਲਾ ਸ਼ਹਿਰ ਤੋਂ ਖੋਹ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਐ। ਇੱਥੇ ਸੁਨਿਆਰੇ ਦੀ ਦੁਕਾਨ ਤੇ ਗ੍ਰਾਹਕ ਬਣ ਕੇ ਆਇਆ ਇਕ ਨੌਸਰਬਾਜ਼ ਸੋਨੇ ਦੀਆਂ ਮੁੰਦਰੀਆਂ ਦਾ ਡੱਬਾ ਲੈ ਕੇ ਫਰਾਰ ਹੋ ਗਿਆ। ਖੋਹ ਦੀ ਸਾਰੀ ਘਟਨਾ ਸੀਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਘਟਨਾ ਸਮਰਾਲਾ ਸ਼ਹਿਰ ਦੇ ਖੰਨਾ ਰੋਡ ਇਲਾਕੇ ਦੀ ਐ ਸ਼ਾਮ 7.30 ਵਜੇ ਇੱਕ ਲੁਟੇਰਾ ਗ੍ਰਾਹਕ ਬਣ ਕੇ ਆਇਆ ਅਤੇ ਸੋਨੇ ਦੀਆਂ ਮੁੰਦਰੀਆਂ ਦਿਖਾਉਣ ਨੂੰ ਕਿਹਾ। ਦੁਕਾਨ ਦੇ ਮਾਲਕ ਦੀਪਕ ਵਰਮਾ ਨੇ ਉਸ ਨੂੰ ਸੋਨੇ ਦੀਆਂ ਮੁੰਦੀਆਂ ਨਾਲ ਭਰਿਆ ਡੱਬਾ ਦਿਖਾਇਆ ਜਿਸ ਵਿੱਚੋਂ ਉਸ ਨੇ ਕੁਝ ਮੁੰਦਰੀਆਂ ਕੱਢ ਕੇ ਉਂਗਲੀਆਂ ਵਿਚ ਪਾ ਕੇ ਮੁੱਲ ਪੁੱਛਿਆ ਅਤੇ ਦੁਕਾਨਦਾਰ ਨੂੰ ਹੋਰ ਮੁੰਦੀਆਂ ਦਿਖਾਉਣ ਲਈ ਕਿਹਾ। ਇਸੇ ਦੌਰਾਨ ਦੁਕਾਨਦਾਰ ਦਾ ਜਿਉਂ ਹੀ ਧਿਆਨ ਦੂਜੇ ਪਾਸੇ ਹੋਇਆ, ਉਹ ਮੁੰਦਰੀਆਂ ਵਾਲਾ ਡੱਬਾ ਚੁੱਕ ਕੇ ਬਾਹਰ ਖੜ੍ਹੀ ਕਰੇਟਾ ਕਾਰ ਵਿਚ ਬਹਿ ਕੇ ਫਰਾਰ ਹੋ ਗਿਆ। ਇਸੇ ਦੌਰਾਨ ਦੁਕਾਨਦਾਰ ਨੇ ਉਸਦਾ ਪਿੱਛਾ ਵੀ ਕੀਤਾ ਪਰ ਲੁਟੇਰਾ ਭੱਜਣ ਵਿਚ ਕਾਮਯਾਬ ਹੋ ਗਿਆ। ਲੁਟੇਰੇ ਦੀ ਸਾਰੀ ਕਰਤੂਤ ਦੁਕਾਨ ਦੇ ਅੰਦਰ ਅਤੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ ਐ। ਦੁਕਾਨਦਾਰ ਦੇ ਦੱਸਣ ਮੁਤਾਬਕ ਡੱਬੇ ਵਿਚ 10 ਤੋਂ 12 ਮੁੰਦੀਆਂ ਸਨ। ਉਧਰ ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਸੀਸੀਟੀਵੀ ਫੁਟੇਜ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। https://youtu.be/B1nb2Q4mFQU