ਜ਼ੀਕਰਪੁਰ ’ਚ ਨਕਲੀ ਦਵਾਈਆਂ ਬਣਾਉਣ ਦੇ ਗੋਰਖਧੰਦੇ ਦਾ ਪਰਦਾਫਾਸ਼/ ਭਾਰੀ ਮਾਤਰਾ ’ਚ ਨਕਲੀ ਦਵਾਈਆਂ ਦਾ ਜ਼ਖੀਰਾ ਤੇ ਸਾਜ਼ੋ-ਸਮਾਨ ਬਰਾਮਦ/ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ ਸਖ਼ਸ਼ ਦੀ ਨਿਸ਼ਾਨਦੇਹੀ ’ਤੇ ਕੀਤੀ ਕਾਰਵਾਈ

0
16

ਜੇਕਰ ਤੁਸੀਂ ਫੂਡ ਸਪਲੀਮੈਂਟ ਖਾ ਕੇ ਜਿੰਮ ਵਿਚ ਬੌਡੀ ਬਣਾਉਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਵੋ, ਕਿਉਂਕਿ ਮੋਹਾਲੀ ਪੁਲਿਸ ਨੇ ਇਕ ਅਜਿਹੇ ਵੱਡੇ ਰਾਕੇਟ ਦਾ ਪਰਦਾਫਾਸ਼ ਕੀਤਾ ਐ ਜੋ ਨਕਲੀ ਦਵਾਈਆਂ ਬਣਾ ਕੇ ਬੌਡੀ ਬਣਾਉਣ ਦੇ ਸ਼ੌਕੀਨਾਂ ਤਕ ਸਪਲਾਈ ਕਰਦੇ ਸੀ। ਪੁਲਿਸ ਹੱਥ ਇਹ ਸਫਲਤਾ ਬੀਤੇ ਦਿਨ ਮੁਕਾਬਲੇ ਦੌਰਾਨ ਕਾਬੂ ਕੀਤੇ ਸਖਸ਼ ਦੀ ਨਿਸ਼ਾਨਦੇਹੀ ’ਤੇ ਲੱਗੀ ਐ। ਲਵਿਸ਼ ਗਰੋਵਰ ਨਾਮ ਦਾ ਇਹ ਸਖਸ਼ ਫੂਡ ਸਪਲੀਮੈਂਟ ਦੀ ਆੜ ਚ ਨਕਲੀ ਦਵਾਈਆਂ ਬਣਾਉਣ ਦੇ ਗੋਰਖਧੰਦੇ ਵਿਚ ਸ਼ਾਮਲ ਸੀ। ਪੁਲਿਸ ਨੇ ਫੂਡ ਐਂਡ ਡਰੱਗਜ਼ ਵਿਭਾਗ ਦੇ ਅਧਿਕਾਰੀਆਂ ਦੀ ਮਦਦ ਨਾਲ ਜ਼ੀਕਰਪੁਰ ਸਥਿਤ ਇਕ ਸੁਸਾਇਤੀ ਦੇ ਫਲੈਟ ਵਿਚ ਛਾਪੇਮਾਰੀ ਕੀਤੀ, ਜਿੱਥੇ ਦੇ ਹਾਲਾਤ ਵੇਖ ਕੇ ਅਧਿਕਾਰੀਆਂ ਦੇ ਵੀ ਹੌਂਸ਼ ਉੱਡ ਗਏ। ਫਲੈਟ ਵਿਚ ਭਾਰੀ ਮਾਤਰਾ ਵਿਚ ਨਕਲੀ ਦਵਾਈਆਂ ਤੋਂ ਇਲਾਵਾ ਪੈਕਿੰਗ ਦੇ ਖਾਲੀ ਡੱਬੇ ਅਤੇ ਭਾਰੀ ਮਾਤਰਾ ਵਿਚ ਸਾਜੋ-ਸਾਮਾਨ ਪਿਆ ਸੀ, ਜਿਸ ਦੀ ਵਰਤੋਂ ਨਕਲੀ ਦਵਾਈਆਂ ਨੂੰ ਪੈਕਿੰਗ ਕਰ ਕੇ ਅੱਗੇ ਸਪਲਾਈ ਕੀਤਾ ਜਾਂਦਾ ਸੀ। ਫਲੈਟ ਅੰਦਰਲੇ ਹਾਲਾਤ ਇਕ ਡਰੱਗ ਫੈਕਟਰੀ ਦਾ ਭੁਲੇਖਾ ਪਾ ਰਹੇ ਸੀ। ਡਰੱਗ ਡਿਪਾਰਟਮੈਂਟ ਦੇ ਅਧਿਕਾਰੀਆਂ ਨੇ ਦਵਾਈਆਂ ਦਾ ਸੈਂਪਲ ਲੈ ਕੇ ਲੈਬਾਰਟਰੀ ਵਿਚ ਭੇਜ ਦਿੱਤੇ ਨੇ। ਮੌਕੇ ਤੇ ਮੌਜੂਦ ਅਧਿਕਾਰੀਆਂ ਨੇ ਲੈਬਾਰਟਰੀ ਦੀ ਜਾਂਚ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਐ। ਖ਼ਬਰ ਨੂੰ ਪੂਰਾ ਦੇਖਣ ਲਈ ਹੇਠਲੇ Link ਤੇ ਕਲਿਕ ਕਰੋ…

LEAVE A REPLY

Please enter your comment!
Please enter your name here