ਸਮਰਾਲਾ ਇਲਾਕੇ ਅੰਦਰ ਚੀਤੇ ਵਰਗੇ ਜੰਗਲੀ ਜਾਨਵਰ ਦੀ ਆਮਦ ਕਾਰਨ ਦਹਿਸ਼ਤ ਦਾ ਮਾਹੌਲ ਐ। ਇਸ ਜਾਨਵਰ ਨੂੰ ਬੀਤੀ ਰਾਤ ਸਮਰਾਲੇ ਨੇੜਲੇ ਪਿੰਡ ਟੋਡਰਪੁਰ ਵਿਖੇ ਵੇਖਿਆ ਗਿਆ ਐ, ਜਿਸ ਦੀ ਸੀਸੀਟੀਵੀ ਫੁਟੇਜ਼ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਐ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਪਿੰਡਾਂ ਅੰਦਰ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਐ। ਘਟਨਾ ਰਾਤ 2.00 ਵਜੇ ਦੇ ਦੱਸੀ ਜਾ ਰਹੀ ਐ ਜਦੋਂ ਇਕ ਸਖਸ਼ ਨੇ ਆਪਣੇ ਘਰ ਦੀ ਛੱਤ ਦੇ ਕਿਸੇ ਜਾਨਵਰ ਦੇ ਚੱਲਣ ਦੀ ਆਵਾਜ ਸੁਣ ਕੇ ਜਦੋਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇਕ ਚੀਤੇ ਵਰਗਾ ਜਾਨਵਰ ਘੁੰਮਦਾ ਦਿਖਾਈ ਦਿੱਤਾ। ਇਸ ਤੋਂ ਬਾਅਦ ਉਸ ਨੇ ਗੁਆਢੀਆਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਰਾਤ 3 ਵਜੇ ਲੋਕ ਇਕੱਠਾ ਹੋ ਗਏ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਅਨਾਊਂਸਮੈਂਟ ਕੀਤੀ ਗਈ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ, ਜਿਸ ਨੇ ਅੱਗੇ ਜੰਗਲਾਤ ਵਿਭਾਗ ਨੂੰ ਸੂਚਿਤ ਕੀਤਾ। ਉਧਰ ਘਟਨਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਲਾਕੇ ਦੇ ਪਿੰਡਾਂ ਅੰਦਰ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਐ ਅਤੇ ਲੋਕ ਛੋਟੇ ਬੱਚਿਆਂ ਅਤੇ ਪਾਲਤੂ ਪਸ਼ੂਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਨੇ। ਸਥਾਨਕ ਵਾਸੀਆਂ ਨੇ ਜੰਗਲਾਤ ਵਿਭਾਗ ਨੂੰ ਜੰਗਲੀ ਜਾਨਵਰ ਨੂੰ ਛੇਤੀ ਕਾਬੂ ਕਰਨ ਦੀ ਮੰਗ ਕੀਤੀ ਐ।