ਮੁਕਤਸਰ ਦੇ ਪਿੰਡ ਭੁੱਲਰ ਚ ਗੋਲੀ ਚੱਲਣ ਕਾਰਨ ਇਕ ਦੀ ਮੌਤ, ਦੂਜਾ ਜ਼ਖਮੀ/ ਗਲਤ ਮੋਬਾਈਲ ਮੈਸੇਜ਼ਾਂ ਦਾ ਉਲਾਂਭਾ ਦੇਣ ਗਿਆ ਨੂੰ ਮਾਰੀ ਗੋਲੀ/ ਪੁਲਿਸ ਨੇ ਲਾਸ਼ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਕੀਤੀ ਸ਼ੁਰੂ

0
11

ਸ੍ਰੀ ਮੁਕਤਸਰ ਦੇ ਪਿੰਡ ਭੁੱਲਰ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਹੋਏ ਤਕਰਾਰ ਦੌਰਾਨ ਗੋਲੀ ਚੱਲਣ ਕਾਰਨ ਇਕ ਜਣੇ ਦੀ ਮੌਤ ਤੇ ਇਕ ਹੋਰ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਐ।  ਮਿਰਤਕ ਦੀ ਪਛਾਣ ਬੂਟਾ ਸਿੰਘ ਵਜੋਂ ਹੋਈ ਐ। ਘਟਨਾ ਚ ਮ੍ਰਿਤਕ ਦਾ ਛੋਟਾ ਭਰਾ ਮਨਦੀਪ ਸਿੰਘ ਵੀ ਜਖਮੀ ਹੋਇਆ ਐ, ਜਿਸਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਧੀ ਨੂੰ ਪਿੰਡ ਦਾ ਬਲਵਲ ਨਾਮ ਦਾ ਨੌਜਵਾਨ ਮੋਬਾਈਲ ਤੇ ਸੁਨੇਹੇ ਭੇਜਦਾ ਸੀ, ਜਿਸ ਦਾ ਉਲਾਭਾ ਦੇਣ ਲਈ ਉਹ ਉਕਤ ਨੌਜਵਾਨ ਦੇ ਘਰ ਗਏ ਸੀ, ਜਿੱਥੇ ਹੋਈ ਤਕਰਾਰ ਤੋਂ ਬਾਅਦ  ਮੁਲਜਮ ਨੇ ਗੋਲੀ ਚਲਾ ਦਿੱਤੀ, ਜਿਸ ਕਾਰਨ ਬੂਟਾ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦਾ ਭਰਾ ਗੰਭੀਰ ਜ਼ਖਮੀ ਹੋ ਗਿਆ। ਉਧਰ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ।  ਦੋਵਾਂ ਦਾ ਆਪਸੀ ਝਗੜਾ ਕੀ ਸੀ ਇਸ ਸਬੰਧੀ ਕੋਈ ਵੀ ਪਿੰਡ ਵਾਸੀ ਬੋਲਣ ਲਈ ਤਿਆਰ ਨਹੀਂ ਪੁਲਿਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here