ਨਹੀਂ ਥੰਮ ਰਿਹਾ ਪਾਦਰੀ ਬਜਿੰਦਰ ਦੇ ਕਾਰਨਾਮਿਆਂ ਦਾ ਸਿਲਸਿਲਾ/ ਦਫਤਰ ਆਏ ਲੋਕਾਂ ਨਾਲ ਕੁੱਟਮਾਰ ਕਰਦੇ ਦੀ ਵੀਡੀਓ ਵਾਇਰਲ

0
7

ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ ਵਿਚ ਘਿਰੇ ਈਸਾਈ ਪਾਦਰੀ ਬਜਿੰਦਰ ਦੀਆਂ ਮੁਸ਼ਕਲਾਂ ਮੁੜ ਵਧ ਸਕਦੀਆਂ ਨੇ। ਇਸ ਵਾਰ ਮੁਸ਼ਕਲਾਂ ਵਧਣ ਦਾ ਕਾਰਨ ਵਾਇਰਲ ਵੀਡੀਓ ਐ, ਜਿਸ ਵਿਚ ਉਹ ਕੁੱਝ ਲੋਕਾਂ ਤੇ ਆਪਣਾ ਗੁੱਸਾ ਕੱਢਦੇ ਦਿਖਾਈ ਦੇ ਰਿਹਾ ਐ। ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਵਿਚ ਸਾਫ ਦਿਖਾਈ ਦੇ ਰਿਹਾ ਐ ਕਿ ਪਾਸਟਰ ਬਜਿੰਦਰ ਆਪਣੇ ਦਫਤਰ ਵਿਚ ਬੈਠੇ ਕੁੱਝ ਲੋਕਾਂ ਨਾਲ ਗੱਲਬਾਤ ਕਰ ਰਿਹਾ ਐ ਅਤੇ ਫਿਰ ਅਚਾਨਕ ਸਾਹਮਣੇ ਬੈਠੇ ਲੋਕਾਂ ਤੇ ਭੜਕ ਜਾਂਦਾ ਐ ਅਤੇ ਸੀਟ ਤੋਂ ਉਠ ਕੇ ਸਾਹਮਣੇ ਵਾਲੇ ਵਿਅਕਤੀ ਕੋਲ ਜਾ ਕੇ ਪਹਿਲਾਂ ਬਹਿਸ਼ ਕਰਦਾ ਐ ਅਤੇ ਉਥੇ ਪਏ ਬੈਗ ਨਾਲ ਉਸ ’ਤੇ ਹਮਲਾ ਕਰ ਦਿੰਦਾ ਐ। ਇਸੇ ਦੌਰਾਨ ਬਜਿੰਦਰ ਵੱਲੋਂ ਭੱਦੀ ਭਾਸ਼ਾ ਵਰਤਣ ਦੀ ਗੱਲ ਵੀ ਸਾਹਮਣੇ ਆ ਰਹੀ ਐ।  ਇੰਨਾ ਹੀ ਨਹੀਂ, ਬਜਿੰਦਰ ਨੇੜੇ ਬੈਠੀ ਇਕ ਮਹਿਲਾ ਨਾਲ ਵੀ ਝਗੜਾ ਕਰਦੇ ਅਤੇ ਉਸ ਤੇ ਹੱਥ ਚੁੱਕਦਾ ਤੇ ਗਲੇ ਤੋਂ ਫੜ੍ਹ ਕੇ ਪਰ੍ਹਾਂ ਕਰਦਾ ਦਿਖਾਈ ਦੇ ਰਿਹਾ ਐ। ਉਹ ਸੀਟ ਤੇ ਬੈਠਾ-ਬੈਠਾ ਵੀ ਲੋਕਾਂ ਵੱਲ ਸਾਮਾਨ ਸੁੱਟ ਕੇ ਹਮਲਾ ਕਰਦਾ ਦਿਖਾਈ ਦੇ ਰਿਹਾ ਐ। ਝਗੜੇ ਦੇ ਕਾਰਨ ਕੀ ਸੀ ਅਤੇ ਸਾਹਮਣੇ ਬੈਠੇ ਲੋਕ ਕੌਣ ਸਨ, ਇਸ ਦਾ ਅਜੇ ਤਕ ਪਤਾ ਨਹੀਂ ਚੱਲ ਸਕਿਆ ਪਰ ਮੀਡੀਆ ਵਿਚ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਐ, ਜਿਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਕਿਆਸ-ਅਰਾਈਆਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਐ। ਦੱਸਣਯੋਗ ਹੈ ਕਿ ਪਾਦਰੀ ਬਜਿੰਦਰ ਪਹਿਲਾਂ ਹੀ ਜਿਨਸੀ ਸੋਸ਼ਣ ਵਰਗੇ ਗੰਭੀਰ ਇਲਜ਼ਾਮਾਂ ਵਿਚ  ਘਿਰਿਆ ਹੋਇਆ ਐ ਅਤੇ ਤਾਜ਼ਾ ਵੀਡੀਓ ਨਾਲ ਉਸ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਨੇ।

LEAVE A REPLY

Please enter your comment!
Please enter your name here