ਕਪੂਰਥਲਾ ’ਚ ਨੌਜਵਾਨ ਵੱਲੋਂ ਫਾਹਾ ਲੈ ਕੇ ਕੀਤੀ ਖੁਦਕੁਸ਼ੀ/ ਮਹਿਲਾ ਵੱਲੋਂ ਤੰਗ ਕੀਤੇ ਜਾਣ ਦੀ ਬਣਾਈ ਵੀਡੀਓ

0
1

ਕਪੂਰਥਲਾ ਦੇ ਮੁਹੱਲਾ ਲਾਹੌਰੀ ਗੇਟ ਵਿਖੇ ਇਕ ਨੌਜਵਾਨ ਵੱਲੋਂ ਇਕ ਮਹਿਲਾ ਤੋਂ ਤੰਗ ਆ ਕੇ ਪੱਖੇ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੂਰਜ ਨਾਹਰ ਪੁੱਤਰ ਨਛੱਤਰ ਨਾਹਰ ਵਜੋਂ ਹੋਈ ਹੈ। ਮ੍ਰਿਤਕ ਨੇ ਫਾਹਾ ਲੈਣ ਤੋਂ ਪਹਿਲਾਂ ਵੀਡੀਓ ਵੀ ਬਣਾਈ, ਜਿਸ ਵਿਚ ਉਸ ਨੇ ਰੀਤੂ ਬਾਲਾ ਨਾਮ ਦੀ ਮਹਿਲਾ ਉਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਾਏ ਹਨ। ਸੂਰਜ ਨਾਹਰ ਦੇ ਦੱਸਣ ਮੁਤਾਬਕ ਉਕਤ ਮਹਿਲਾ ਉਸ ਤੇ ਪਰਟਾ ਦਰਜ ਕਰਵਾਉਣ ਦੀ ਧਮਕੀ ਦੇ ਰਹੀ ਹੈ, ਜਿਸ ਦੇ ਚਲਦਿਆਂ ਉਹ ਖੁਦਕੁਸ਼ੀ ਕਰ ਰਿਹਾ ਹੈ। ਪੁਲਿਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ ਉਤੇ ਮਹਿਲਾ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਸਿਟੀ ਦੇ ਏ.ਐਸ.ਆਈ. ਹਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਸੂਰਜ ਨਾਹਰ ਪੁੱਤਰ ਨਛੱਤਰ ਨਾਹਰ ਵਾਸੀ ਪਟਵਾਰੀਆਂ ਵਾਲੀ ਗਲੀ ਲਾਹੌਰੀ ਗੇਟ ਦੀ ਮਾਤਾ ਪੂਨਮ ਨੇ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਇਕ ਲੜਕੀ ਰੀਤੂ ਬਾਲਾ ਵਾਸੀ ਬ੍ਰਹਮਕੁੰਡ ਕਲੋਨੀ ਜੋ ਕਿ ਮੇਰੇ ਲੜਕੇ ਨਾਲ ਲਗਭਗ ਢੇਡ ਸਾਲਾਂ ਤੋਂ ਦੋਸਤੀ ਕੀਤੀ ਹੋਈ ਸੀ ਤੇ ਬਾਅਦ ਵਿਚ ਮੇਰੇ ਲੜਕੇ ਨੂੰ  ਪਤਾ ਲੱਗਾ ਕਿ ਉਹ ਵਿਆਹੀ ਹੋਈ ਹੈ ਤੇ ਉਸਦਾ ਆਪਣੇ ਪਤੀ ਨਾਲ ਤਲਾਕ ਵੀ ਨਹੀਂ ਹੋਇਆ ਜਿਸ ਬਾਰੇ ਉਸਨੇ ਮੈਨੂੰ ਦੱਸਿਆ ਸੀ।
ਬਾਅਦ ਵਿਚ ਕਥਿਤ ਤੌਰ ‘ਤੇ ਉਕਤ ਮਹਿਲਾ ਉਸ ਕੋਲੋਂ 2 ਲੱਖ ਰੁਪਏ ਦੀ ਮੰਗ ਕਰਨ ਲੱਗੀ ਤੇ ਪੈਸੇ ਨਾ ਦੇਣ ਦੀ ਸੂਰਤ ਵਿਚ ਉਸ ‘ਤੇ ਬਲਾਤਕਾਰ ਦਾ ਪਰਚਾ ਕਰਵਾਉਣ ਦੀ ਵੀ ਧਮਕੀਆਂ ਦੇ ਰਹੀ ਸੀ, ਜਿਸਤੋਂ ਤੰਗ ਆ ਕੇ ਮੇਰੇ ਲੜਕੇ ਨੇ ਦੇਰ ਰਾਤ ਘਰ ਵਿਚ ਪੱਖੇ ਨਾਲ ਚਾਦਰ ਬੰਨ ਕੇ ਆਤਮਹੱਤਿਆ ਕਰ ਲਈ ਹੈ। ਮੇਰੇ ਲੜਕੇ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਕਥਿਤ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।  ਥਾਣਾ ਸਿਟੀ ਪੁਲਿਸ ਨੇ ਰੀਤੂ ਬਾਲਾ ਵਾਸੀ ਬ੍ਰਹਮਕੁੰਡ ਕਲੋਨੀ ਵਿਰੁੱਧ ਕੇਸ ਦਰਜ ਕਰ ਲਿਆ ਹੈ ਤੇ  ਮਹਿਲਾ ਦੀ ਗਿ੍ਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।  ਏ.ਐਸ.ਆਈ. ਨੇ ਦੱਸਿਆ ਕਿ ਔਰਤ ਵਲੋਂ ਲੜਕੇ ਖਿਲਾਫ ਪਹਿਲਾਂ ਡੀ.ਐਸ.ਪੀ. ਨੂੰ  ਦਰਖਾਸਤਾਂ ਵੀ ਦਿੱਤੀਆਂ ਗਈਆਂ ਸਨ।

LEAVE A REPLY

Please enter your comment!
Please enter your name here