ਪੰਜਾਬ ਬਟਾਲਾ ਦੇ ਪਿੰਡ ਸ਼ਾਹਪੁਰ ਸਾਜਨ ’ਚ ਬੇਕਰੀ ’ਚੋਂ ਚੋਰੀ/ ਛੱਤ ਪਾੜ ਕੇ 45 ਹਜ਼ਾਰ ਚੋਰੀ ਕਰ ਕੇ ਚੋਰ ਫਰਾਰ By admin - February 20, 2026 0 1 Facebook Twitter Pinterest WhatsApp ਗੁਰਦਾਸਪੁਰ ਦੇ ਹਲਕਾ ਬਟਾਲਾ ਤਹਿਤ ਆਉਂਦੇ ਪਿੰਡ ਸ਼ਾਹਪੁਰ ਜਾਜਨ ਦੇ ਭੀੜ ਭੜੱਕੇ ਵਾਲੇ ਬਾਜ਼ਾਰ ਵਿੱਚ ਬੀਤੀ ਰਾਤ ਚੋਰਾ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਇੱਕ ਬੇਕਰੀ ਦੀ ਦੁਕਾਨ ਦੀ ਛੱਤ ਪਾੜ ਕੇ ਕਰੀਬ 45 ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ ਗਈ। ਦੁਕਾਨਦਾਰ ਰਾਜੇਸ਼ ਕੁਮਾਰ ਦੇ ਦੱਸਣ ਮੁਤਾਬਕ ਅਨੁਸਾਰ ਇਹ ਰਕਮ ਕਿਸੇ ਨੂੰ ਦੇਣ ਖਾਤਰ ਦੁਕਾਨ ਅੰਦਰ ਰੱਖੇ ਹੋਏ ਸੀ। ਇਸ ਤੋਂ ਇਲਾਵਾ ਚੋਰ ਦੁਕਾਨ ਅੰਦਰ ਬਣੇ ਛੋਟੇ ਮੰਦਰ ਵਿੱਚ ਪਈ ਨਕਦੀ ਵੀ ਚੋਰੀ ਕਰ ਕੇ ਲੈ ਗਏ। ਘਟਨਾ ਤੋਂ ਬਾਅਦ ਦੁਕਾਨਦਾਰਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ। ਦੁਕਾਨਦਾਰਾਂ ਨੇ ਪੁਲਿਸ ਤੋਂ ਰਾਤ ਦੀ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ।