ਪੰਜਾਬ ਬਰਨਾਲਾ ਰੈਲੀ ’ਚ ਆਉਣਗੇ ਰਾਹੁਲ ਗਾਂਧੀ/ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਲਿਆ ਜਾਇਜ਼ਾ/ 28 ਫਰਵਰੀ ਨੂੰ ਹੋਣ ਜਾ ਰਹੀ ਵਿਸ਼ਾਲ ਰੈਲੀ By admin - February 20, 2026 0 1 Facebook Twitter Pinterest WhatsApp ਕਾਂਗਰਸ ਵੱਲੋਂ ਬਰਨਾਲਾ ਵਿਖੇ 28 ਫਰਵਰੀ ਨੂੰ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਸੀਨੀਅਰ ਆਗੂ ਰਾਹੁਲ ਗਾਂਧੀ ਵੀ ਪਹੁੰਚ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਬਰਨਾਲਾ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਭਰ ਅੰਦਰ ਰੈਲੀਆਂ ਕਰ ਰਹੇ ਹਨ ਅਤੇ ਬਰਨਾਲਾ ਰੈਲੀ ਵਿਚ ਵੀ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਰੈਲੀ ਨੂੰ ਲੈ ਕੇ ਕਾਂਗਰਸੀ ਵਰਕਰਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਦੌਰਾਨ ਉਨ੍ਹਾਂ ਨੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਿਰੋਧੀਆਂ ਵੱਲ ਨਿਸ਼ਾਨੇ ਸਾਧੇ। ਨਵਜੋਤ ਕੌਰ ਸਿੱਧੂ ਦੇ ਹਜ਼ਾਰ ਏਕੜ ਜ਼ਮੀਨ ਖਰੀਦਣ ਦੇ ਦੋਸ਼ਾਂ ਬਾਰੇ ਪੁੱਛੇ ਜਾਣ ਉਤੇ ਉਨ੍ਹਾਂ ਕਿਹਾ ਕਿ ਹਜ਼ਾਰ ਏਕੜ ਪੈਸੇ ਵਾਲਾ ਖਰੀਦ ਸਕਦਾ ਹੈ, ਇਸ ਲਈ ਕਰੋੜਾਂ ਦਾ ਮਾਲਕ ਬਣ ਜਾਣ ਦੀ ਖੁਸ਼ੀ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ ਨਵਜੋਤ ਕੌਰ ਸਿੱਧੂ ਨੂੰ ਕਹਾਂਗਾ ਕਿ ਉਹ ਮੈਨੂੰ ਮੇਰੀ ਹਜ਼ਾਰ ਏਕੜ ਵਿੱਚੋਂ 10 ਜਾਂ 12 ਏਕੜ ਦੇਵੇ, ਅਤੇ ਮੈਂ ਉਨ੍ਹਾਂ ਨੂੰ 990 ਏਕੜ ਦੇ ਦੇਵਾਂਗਾ। ਉਨ੍ਹਾਂ ਕਿਹਾ ਕਿ ਮਾਨਸਿਕ ਤੌਰ ‘ਤੇ ਅਸਥਿਰ ਲੋਕਾਂ ‘ਤੇ ਟਿੱਪਣੀ ਕਰਨਾ ਸਹੀ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਨਵਜੋਤ ਸਿੱਧੂ ਦੀ ਟਿੱਪਣੀ ਬਾਰੇ ਉਨ੍ਹਾਂ ਕਿ ਕਿ ਮੈਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਪਾਸੇ ਜੀਜਾ ਸਾਲਾ (ਸੁਖਬੀਰ ਬਾਦਲ ਅਤੇ ਮਜੀਠੀਆ) ਮੇਰੇ ਪਿੱਛੇ ਪਏ ਹਨ ਅਤੇ ਦੂਜੇ ਪਾਸੇ ਮਾਨ ਸਾਹਿਬ ਵੀ ਪਿਛੇ ਪਏ ਹਨ। ਮੈਨੂੰ ਨਹੀਂ ਪਤਾ ਕਿ ਇਹ ਸਾਰੇ ਸਿਰਫ ਮੇਰੇ ਪਿੱਛੇ ਹੀ ਕਿਉਂ ਪਏ ਹਨ। ਉਨ੍ਹਾਂ ਕਿਹਾ ਕਿ ਮੈਂ ਬਹੁਤ ਖੁਸ਼ ਹਾਂ, ਪਰ ਮੈਂ ਮੀਡੀਆ ਦੇ ਸਾਥੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਮੇਰੀ ਜ਼ਮੀਨ ਸੰਬੰਧੀ ਕੁਝ ਸਬੂਤ ਪੇਸ਼ ਕਰਨ। ਕਿਸੇ ਦਸਤਾਵੇਜ਼, ਰਜਿਸਟਰੀ, ਟ੍ਰਾਂਸਫਰ ਜਾਂ ਬਿਆਨ ਦਾ ਸਬੂਤ ਦਿਖਾਓ। ਬਿਨਾਂ ਕਿਸੇ ਸਬੂਤ ਦੇ ਖਬਰਾਣ ਚਲਾਈਆਂ ਜਾ ਰਹੀਆਂ ਹਨ। ਪਰ ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਕਰੋੜਪਤੀ ਬਣਾਇਆ।” ਰਾਹੁਲ ਗਾਂਧੀ ਦੀ ਰੈਲੀ ਬਾਰੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇਸ਼ ਭਰ ਵਿੱਚ ਰੈਲੀਆਂ ਕਰ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ, ਅਸੀਂ ਇਨ੍ਹਾਂ ਸਾਰੇ ਮੁੱਦਿਆਂ ਬਾਰੇ ਪੰਜਾਬ ਦੇ ਹਰ ਕੋਨੇ ਵਿੱਚ ਜਾਗਰੂਕਤਾ ਫੈਲਾਵਾਂਗੇ, ਜਿਸ ਵਿੱਚ ਕਿਸਾਨਾਂ, ਮਨਰੇਗਾ, ਵਪਾਰਕ ਸੌਦਿਆਂ, ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੀ ਦੁਰਵਰਤੋਂ ਬਾਰੇ ਦੇਸ਼ ਦੀ ਮੌਜੂਦਾ ਸਥਿਤੀ ਸ਼ਾਮਲ ਹੈ। SIR ਬਾਰੇ ਉਨ੍ਹਾਂ ਕਿਹਾ ਕਿ ਭਾਜਪਾ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲਵੇ, ਪੰਜਾਬ ਅੰਦਰ ਇਨ੍ਹਾਂ ਦਾ ਕੁੱਝ ਨਹੀਂ ਬਣੇਗਾ।