ਪੰਜਾਬ ਨੰਗਲ ਵਾਸੀਆਂ ਵੱਲੋਂ ਹਿਮਾਚਲੀ ਟੈਕਸ ਦਾ ਵਿਰੋਧ/ ਹਿਮਾਚਲ ਸਰਕਾਰ ਦੇ ਐਂਟਰੀ ਟੈਕਸ ਨੂੰ ਦੱਸਿਆ ਧੱਕਾ/ ਕਾਰ ਦਾ 100 ਰੁਪਏ ਕੀਤਾ ਐਟਰੀ ਟੈਕਸ By admin - February 20, 2026 0 1 Facebook Twitter Pinterest WhatsApp ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਪੰਜਾਬ ਦੇ ਵਾਹਨਾਂ ਉਤੇ ਵਧਾਏ ਐਟਰੀ ਟੈਕਸ ਦਾ ਮੁੱਦਾ ਗਰਮਾ ਗਿਆ ਹੈ। ਨੰਗਲ ਅਤੇ ਨਾਲ ਲੱਗਦੇ ਇਲਾਕੇ ਦੇ ਲੋਕਾਂ ਨੇ ਇਸ ਫੈਸਲੇ ਦਾ ਵਿਰੋਧ ਕੀਤਾ ਹੈ। ਲੋਕਾਂ ਦੇ ਕਹਿਣਾ ਹੈ ਕਿ ਹਿਮਾਚਲ ਸਰਕਾਰ ਵੱਲੋਂ ਕਾਰ ਉਤੇ 70 ਰੁਪਏ ਟੈਕਸ ਵਸੂਲਿਆ ਜਾ ਰਿਹਾ ਸੀ, ਜਿਸ ਨੂੰ ਵਧਾ ਕੇ 100 ਰੁਪੇ ਕਰ ਦਿੱਤਾ ਹੈ। ਲੋਕਾਂ ਨੇ ਪੰਜ ਕਿਲੋਮੀਟਰ ਘੇਰੇ ਅੰਦਰ ਆਉਂਦੇ ਲੋਕਾਂ ਨੂੰ ਇਸ ਤੋਂ ਰਾਹਤ ਦੇਣ ਦੀ ਮੰਗ ਕੀਤੀ ਹੈ। ਲੋਕਾਂ ਦਾ ਇਲਜਾਮ ਹੈ ਕਿ ਹਿਮਾਚਲ ਵੱਲੋਂ ਇਹ ਟੈਕਸ ਹਰ ਸਾਲ ਵਧਾਇਆ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਮਹਿੰਗਾਈ ਦੀ ਮਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਹਿਮਾਚਲ ਸਰਕਾਰ ਤੋਂ 5 ਕਿਲੋਮੀਟਰ ਏਰੀਏ ਵਿਚ ਟੈਕਸ ਤੋਂ ਛੋਟ ਦੇਣ ਦੀ ਮੰਗ ਕੀਤੀ ਹੈ ਅਤੇ ਮੰਗ ਨਾ ਮੰਨਣ ਉਤੇ ਪੰਜਾਬ ਸਰਕਾਰ ਤੋਂ ਵੀ ਹਿਮਾਚਲ ਦੀਆਂ ਗੱਡੀਆਂ ਤੇ ਟੈਕਸ ਲਾਉਣ ਦੀ ਮੰਗ ਕੀਤੀ ਹੈ। ਸਥਾਨਕ ਲੋਕਾਂ ਅਤੇ ਨਗਰ ਕੌਂਸਲ ਨੰਗਲ ਦੇ ਕੌਂਸਲਰਾਂ ਦੀ ਮੰਗ ਹੈ ਕਿ ਹਿਮਾਚਲ ਸਰਕਾਰ ਹਿਮਾਚਲ ਬਾਰਡਰ ਦੇ ਨਾਲ ਲੱਗਦੇ ਪੰਜ ਕਿਲੋਮੀਟਰ ਦੇ ਏਰੀਏ ਵਿੱਚ ਲੋਕਾਂ ਨੂੰ ਆਣ ਜਾਣ ਦੇ ਵਿੱਚ ਕੁਝ ਰਾਹਤ ਦੇਵੇ ਜਾਂ ਫਿਰ ਪੰਜਾਬ ਸਰਕਾਰ ਵੀ ਇਸੀ ਤਰ੍ਹਾਂ ਹਿਮਾਚਲ ਦੇ ਵੱਲੋਂ ਆਉਣ ਵਾਲੀਆਂ ਹਿਮਾਚਲ ਦੀਆਂ ਗੱਡੀਆਂ ਤੋਂ ਵੀ ਟੈਕਸ ਲਿਆ ਜਾਵੇ। ਦੱਸਣਯੋਗ ਹੈ ਕਿ ਪਿਛਲੇ ਸਾਲ ਨਗਰ ਕੌਂਸਲ ਨੰਗਲ ਦੇ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ ਜਿਸ ਵਿੱਚ ਹਿਮਾਚਲ ਬਾਰਡਰ ਦੇ ਨਾਲ ਲੱਗਦੇ ਕੌਂਸਲਰ ਕੌਂਸਲ ਏਰੀਏ ਦੇ ਲਗਭਗ ਪੰਜ ਕਿਲੋਮੀਟਰ ਦੇ ਏਰੀਏ ਵਿੱਚ ਸਥਾਨਿਕ ਲੋਕਾਂ ਨੂੰ ਰਾਹਤ ਦੇਣ ਦੀ ਗੱਲ ਕੀਤੀ ਗਈ ਸੀ। ਇਹ ਮਤਾ ਪਾਸ ਕਰ ਕੇ ਸਰਕਾਰ ਨੂੰ ਭੇਜਿਆ ਗਿਆ ਸੀ ਹਾਲਾਂਕਿ ਇਸ ਮਤੇ ਤੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਇਹ ਮਤਾ ਠੰਡੇ ਵਸਦੇ ਵਿੱਚ ਚਲਾ ਗਿਆ। ਰਾਹਤ ਤਾਂ ਕੁਝ ਮਿਲੀ ਨਹੀਂ ਪਰ ਕੱਲ ਹਿਮਾਚਲ ਸਰਕਾਰ ਨੇ ਹਿਮਾਚਲ ਐਂਟਰੀ ਟੈਕਸ ਦੇ ਵਿੱਚ ਹੋਰ ਵਾਧਾ ਕਰਦਿਆਂ ਹੋਇਆਂ ਪੰਜਾਬ ਦੀ ਜਨਤਾ ਦੇ ਉੱਪਰ ਟੈਕਸ ਦਾ ਹੋਰ ਬੋਝ ਪਾ ਦਿੱਤਾ ਜੋ ਕਿ ਇਸ ਸਾਲ ਅਪ੍ਰੈਲ ਮਹੀਨੇ ਤੇ ਲਾਗੂ ਹੋਵੇਗਾ। ਇਸ ਨਾਲ ਛੋਟੀ ਗੱਡੀਆਂ ਦੇ ਐਂਟਰੀ ਟੈਕਸ ਵਿੱਚ 30 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ ਪੰਜਾਬ ਦੇ ਲੋਕਾਂ ਤੇ ਸਥਾਨਿਕ ਲੋਕਾਂ ਦੇ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਹਿਮਾਚਲ ਸਰਕਾਰ ਨੂੰ ਚਾਹੀਦਾ ਹੈ ਕਿ ਹਿਮਾਚਲ ਆਉਣ ਜਾਣ ਤੇ ਕੁਝ ਰਾਹਤ ਦੇਣੀ ਚਾਹੀਦੀ ਹੈ ਕਿਉਂਕਿ ਪੰਜਾਬ ਹਿਮਾਚਲ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਗੁਆਂਢੀ ਸੂਬਾ ਹੋਣ ਕਰਕੇ ਰਿਸ਼ਤੇਦਾਰੀਆਂ ਅਤੇ ਆਪਸੀ ਵਪਾਰ ਦੇ ਚਲਦਾ ਹੈ ਜਿਸ ਦੇ ਚਲਦਿਆਂ ਅਕਸਰ ਪੰਜਾਬ ਤੋਂ ਹਿਮਾਚਲ ਹਿਮਾਚਲ ਤੋਂ ਪੰਜਾਬ ਵੱਲ ਆਉਣਾ ਜਾਣਾ ਰਹਿੰਦਾ ਹੈ ਜਿਸ ਕਰਕੇ ਉਹਨਾਂ ਦੇ ਇਸ ਅਣਜਾਣ ਦੇ ਕਰਕੇ ਕਾਫੀ ਬੋਝ ਜੇਬ ਤੇ ਪੈਂਦਾ ਹੈ। ਲੋਕਾਂ ਦਾ ਕਹਿਣਆ ਹੈ ਕਿ ਜੇਕਰ ਹਿਮਾਚਲ ਸਰਕਾਰ ਰਾਹਤ ਨਹੀਂ ਦਿੰਦੀ ਤਾਂ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਹਿਮਾਚਲ ਬਾਰਡਰ ਦੇ ਨਾਲ ਲੱਗਦੇ ਪੰਜਾਬ ਏਰੀਏ ਦੇ ਵਿੱਚ ਵੀ ਪੰਜਾਬ ਸਰਕਾਰ ਨੂੰ ਹਿਮਾਚਲ ਦੀਆਂ ਗੱਡੀਆਂ ਤੇ ਟੋਲ ਟੈਕਸ ਲਗਾ ਦੇਣਾ ਚਾਹੀਦਾ ਹੈ ਕਿਉਂਕਿ ਸਿਰਫ ਹਿਮਾਚਲ ਦੇ ਵਿੱਚ ਹੀ ਜਾਣ ਤੇ ਸਾਨੂੰ ਅਦਰ ਪੰਜਾਬ ਦੇ ਨਾਲ ਨਾਲ ਅਦਰ ਸਟੇਟ ਦੀਆਂ ਗੱਡੀਆਂ ਨੂੰ ਟੈਕਸ ਦੇਣਾ ਪੈਂਦਾ ਹੈ ਜਦਕਿ ਪੂਰੇ ਦੇਸ਼ ਦੇ ਵਿੱਚ ਅਜਿਹਾ ਕਿਤੇ ਵੀ ਨਹੀਂ ਦੇਖਣ ਨੂੰ ਮਿਲਦਾ ਜੇਕਰ ਪੰਜਾਬ ਸਰਕਾਰ ਇਸੇ ਹਿਸਾਬ ਦੇ ਨਾਲ ਹਿਮਾਚਲ ਦੀਆਂ ਗੱਡੀਆਂ ਤੇ ਟੈਕਸ ਲਗਾਣਾ ਸ਼ੁਰੂ ਕਰ ਦੇਵੇਗੀ ਤਾਂ ਹਿਮਾਚਲ ਸਰਕਾਰ ਨੂੰ ਆਪਣੀ ਗਲਤੀ ਮਹਿਸੂਸ ਹੋਵੇਗੀ।