ਪੰਜਾਬ ਫਰੀਦਕੋਟ ’ਚ ਇਨਸਾਫ ਲਈ ਕੱਢਿਆ ਕੈਂਡਲ ਮਾਰਚ/ ਜੱਚਾ, ਬੱਚਾ ਮੌਤ ਦਾ ਮੰਗਿਆ ਇਨਸਾਫ/ ਆਪਰੇਸ਼ਨ ਦੌਰਾਨ ਹੋਈ ਸੀ ਮੌਤ By admin - February 20, 2026 0 1 Facebook Twitter Pinterest WhatsApp ਫਰੀਦਕੋਟ ਵਿਖੇ ਲੋਕਾਂ ਨੇ ਕੈਂਡਲ ਮਾਰਚ ਕੱਢ ਕੇ ਮਾਂ ਤੇ ਬੱਚੇ ਦੀ ਮੌਤ ਦਾ ਇਨਸਾਫ ਮੰਗਿਆ ਹੈ। ਕੈਂਡਲ ਮਾਰਚ ਵਿਚ ਮ੍ਰਿਤਕ ਲੜਕੀ ਦੇ ਪਰਿਵਾਰ ਤੋਂ ਇਲਾਵਾ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ ਅਤੇ ਕੈਂਡਲ ਮਾਰਚ ਕੱਢ ਕੇ ਛੇਤੀ ਇਨਸਾਫ ਦੀ ਮੰਗ ਕੀਤੀ। ਪਰਿਵਾਰ ਦਾ ਇਲਜਾਮ ਹੈ ਕਿ 15 ਦਿਨ ਪਹਿਲਾਂ ਆਪਣੀ ਗਰਭਵਤੀ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿਚ ਲੈ ਕੇ ਆਏ ਸੀ, ਜਿੱਥੇ ਆਪਰੇਸ਼ਨ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਲੇਡੀ ਡਾਕਟਰ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਕਾਰਵਾਈ ਨਹੀਂ ਹੋਈ, ਜਿਸ ਦੇ ਚਲਦਿਆਂ ਅੱਜ ਕੈਂਡਲ ਮਾਰਚ ਕੱਢਿਆ ਗਿਆ ਹੈ।