ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਈ ਅਕਾਲੀ ਲੀਡਰਸ਼ਿਪ; ਲੈਂਡ ਪੂਲਿੰਗ ਨੀਤੀ ਖ਼ਤਮ ਹੋਣ ’ਤੇ ਕੀਤੀ ਸ਼ੁਕਰਾਨੇ ਦੀ ਅਰਦਾਸ

0
2

ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ। ਇਸ ਦੌਰਾਨ ਅਕਾਲੀ ਆਗੂਆਂ ਨੇ ਗੁਰੂ ਘਰ ਮੱਥਾ ਟੇਕਿਆ ਅਤੇ ਲੈਂਡ ਪੂਲਿੰਗ ਨੀਤੀ ਵਾਪਸ ਹੋਣ ’ਤੇ ਸ਼ੁਕਰਾਨੇ ਦੀ ਅਰਦਾਸ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਪਾਰਟੀ ਬੁਲਾਰਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਲੈਡ ਪੁਲਿੰਗ ਦੇ ਵਿਰੋਧ ਵਿਚ ਮੁਹਾਲੀ ਦੇ ਗੁਰੂਘਰ ਵਿਖੇ ਅਰਦਾਸ ਕੀਤੀ ਗਈ ਸੀ ਅਤੇ ਅੱਜ ਪਾਲਸੀ ਬੰਦ ਹੋਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਪਹੁੰਚੇ ਹਾਂ।
ਉਨ੍ਹਾਂ ਕਿਹਾ ਕਿ ਜਦੋਂ ਲੈਂਡ ਪੂਲਿੰਗ ਪਾਲਸੀ ਦੇ ਖਿਲਾਫ਼ ਧਰਨੇ ਸ਼ੁਰੂ ਹੋਏ ਸਨ, ਤਾਂ ਇਰਾਦਾ ਕੀਤਾ ਗਿਆ ਸੀ ਕਿ ਸੰਘਰਸ਼ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਦੇ ਦਰ ’ਤੇ ਨਤਮਸਤਕ ਹੋਣਾ ਤੇ ਅਰਦਾਸ ਕਰਨੀ ਜਰੂਰੀ ਹੈ। ਅੱਜ ਦੀ ਹਾਜ਼ਰੀ ਉਸੀ ਇਰਾਦੇ ਦੀ ਪੂਰਾ ਕਰਨ ਲਈ ਸੀ। ਉਨ੍ਹਾਂ ਦੱਸਿਆ ਕਿ ਇਹ ਕੇਵਲ ਸਿਆਸੀ ਕਦਮ ਨਹੀਂ, ਸਗੋਂ ਰੂਹਾਨੀ ਤੌਰ ਤੇ ਮਜਬੂਤੀ ਲੈਣ ਲਈ ਗੁਰੂ ਸਾਹਿਬ ਅੱਗੇ ਮੱਥਾ ਟੇਕਣਾ ਅਤੇ ਕੌਮ ਦੀ ਅੱਗਵਾਈ ਵਾਸਤੇ ਅਰਦਾਸ ਕਰਨੀ ਬਹੁਤ ਜ਼ਰੂਰੀ ਸੀ।
ਇਸ ਮੌਕੇ ਉਤੇ ਅਕਾਲੀ ਦਲ ਨੇ ਪੰਜਾਬ ਵਿਚ ਆ ਰਹੀਆਂ ਹੜ੍ਹਾਂ ਦੀ ਭਿਆਨਕ ਸਥਿਤੀ ਉਤੇ ਵੀ ਗੰਭੀਰ ਚਿੰਤਾ ਜ਼ਾਹਰ ਕੀਤੀ। ਆਗੂਆਂ ਨੇ ਅਰਦਾਸ ਕੀਤੀ ਕਿ ਗੁਰੂ ਸਾਹਿਬ ਸਾਰੇ ਪੰਜਾਬ ਤੇ ਮਿਹਰ ਦੀ ਨਿਗਾਹ ਰਖਣ ਅਤੇ ਜਿਨ੍ਹਾਂ ਖੇਤਰਾਂ ਵਿਚ ਹੜ੍ਹਾਂ ਨੇ ਨੁਕਸਾਨ ਕੀਤਾ ਉਥੇ ਲੋਕਾਂ ਨੂੰ ਹੌਂਸਲਾ ਤੇ ਸਹਾਇਤਾ ਮਿਲੇ। “ਸਾਡਾ ਇਹ ਯਤਨ ਸਿਰਫ਼ ਚੰਡੀਗੜ੍ਹ ਦੀ ਬਹਾਲੀ ਲਈ ਨਹੀਂ, ਸਗੋਂ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ ਹੈ। ਗੁਰੂ ਰਾਮਦਾਸ ਜੀ ਦੇ ਦਰ ਤੇ ਅਰਦਾਸ ਕਰਕੇ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤਿਆਰ ਹਾਂ।

LEAVE A REPLY

Please enter your comment!
Please enter your name here